ਕਾਂਗਰਸ ਦਾ ਕਿਸਾਨ ਵਿਰੋਧੀ ਚਿਹਰਾ ਹੋਇਆ ਨੰਗਾ : ਵਿਧਾਇਕ ਚੰਦੂਮਾਜਰਾ

Monday, Jun 11, 2018 - 10:00 AM (IST)

ਕਾਂਗਰਸ ਦਾ ਕਿਸਾਨ ਵਿਰੋਧੀ ਚਿਹਰਾ ਹੋਇਆ ਨੰਗਾ : ਵਿਧਾਇਕ ਚੰਦੂਮਾਜਰਾ

ਪਟਿਆਲਾ (ਬਲਜਿੰਦਰ)-ਅਕਾਲੀ ਵੱਲੋਂ ਹਲਕਾ ਸਨੌਰ ਦੇ ਬਹਾਦਰਗੜ੍ਹ ਸਰਕਲ ਦੀਆਂ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਗੁਰਦੁਆਰਾ ਸਾਹਿਬ ਨੌਵੀਂ ਪਾਤਿਸ਼ਾਹੀ ਬਹਾਦਰਗੜ੍ਹ ਸਰਕਲ ਪ੍ਰਧਾਨ ਕੁਲਦੀਪ ਸਿੰਘ ਹਰਪਾਲਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਪੰਚਾਇਤੀ ਚੋਣਾਂ ਬਾਰੇ ਡਿਊਟੀਆਂ ਲਾਈਆਂ ਗਈਆਂ। 
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਲਿੱਪਾਪੋਚੀ ਕਰ ਰਹੀ ਕਾਂਗਰਸ ਦਾ ਕਿਸਾਨ ਵਿਰੋਧੀ ਚਿਹਰਾ ਉਦੋਂ ਨੰਗਾ ਹੋ ਗਿਆ, ਜਦੋਂ ਪਹਿਲਾਂ ਕਿਸਾਨਾਂ ਤੋਂ ਟਿਊਬਵੈੱਲ ਕੂਨਕੈਸ਼ਨ ਦੇਣ ਲਈ 40-40 ਹਜ਼ਾਰ ਭਰਵਾ ਲਏ ਅਤੇ ਹੁਣ ਕੁਨੈਕਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪਹਿਲਾਂ ਜਿਥੇ ਡੀਜ਼ਲ 'ਤੇ ਦੇਸ਼ ਵਿਚੋਂ ਸਭ ਤੋਂ ਜ਼ਿਆਦਾ ਵੈਟ ਲਾ ਕੇ ਕਿਸਾਨਾਂ ਦੀਆਂ ਜੇਬਾਂ ਵਿਚੋਂ ਪੈਸੇ ਕੱਢ ਰਹੀ ਹੈ, ਉਥੇ ਹੁਣ ਪੈਸੇ ਭਰਵਾ ਕੇ ਵੀ ਉਨ੍ਹਾਂ ਨੂੰ ਟਿਊਬਵੈੱਲਾਂ ਦੇ ਕੁਨੈਕਸ਼ਨ ਨਹੀਂ ਦੇ ਰਹੀ। ਅਕਾਲੀ-ਭਾਜਪਾ ਸਰਕਾਰ ਨੇ ਲੱਖਾਂ ਦੀ ਗਿਣਤੀ ਵਿਚ ਕਿਸਾਨਾਂ ਨੂੰ ਬਿਜਲੀ ਦੇ ਕੁਨੈਕਸ਼ਨ ਘਰ-ਘਰ ਜਾ ਕੇ ਵੰਡੇ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ-ਭਾਜਪਾ ਸਰਕਾਰ 6 ਹਜ਼ਾਰ ਕਰੋੜ ਦੀ ਬਿਜਲੀ ਕਿਸਾਨਾਂ ਨੂੰ ਮੁਫਤ ਦੇ ਸਕਦੀ ਹੈ ਤਾਂ ਫੇਰ ਕਾਂਗਰਸ ਵੈਟ ਘਟਾ ਕੇ ਰਾਹਤ ਕਿਉਂ ਨਹੀਂ ਦੇ ਸਕਦੀ? 
ਇਸ ਮੌਕੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸਰਕਲ ਪ੍ਰਧਾਨ ਕੁਲਦੀਪ ਸਿੰਘ ਹਰਪਾਲਪੁਰ, ਬੀਬੀ ਬਲਬੀਰ ਕੌਰ ਘੁੰਮਣ, ਭੁਪਿੰਦਰ ਸਿੰਘ ਸੈਫਦੀਪੁਰ, ਕਾਰਜ ਸਿੰਘ ਮੱਲ ਸਮਸਪੁਰ, ਨਿਰਭੈਅ ਸਿੰਘ ਮਹਿਮਦਪੁਰ ਵੀ ਹਾਜ਼ਰ ਸਨ।


Related News