ਜਪੁਜੀ ਸਾਹਿਬ ਸ਼ੁੱਧ ਉਚਾਰਣ ਅਤੇ ਕੰਠ ਮੁਕਾਬਲੇ, ਪਹਿਲਾ ਇਨਾਮ 1,25,000
Tuesday, Mar 18, 2025 - 04:16 PM (IST)

ਸ੍ਰੀ ਮੁਕਤਸਰ ਸਾਹਿਬ : ਨਿਰੋਲ ਸੇਵਾ ਆਰਗੇਨਾਈਜੇਸ਼ਨ ਪਿੰਡ ਧੂਲਕੋਟ ਵੱਲੋਂ ਜਪੁਜੀ ਸਾਹਿਬ ਸ਼ੁੱਧ ਉਚਾਰਣ ਅਤੇ ਕੰਠ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 64 ਪਿੰਡਾਂ ਦੇ 6ਵੀਂ ਤੋਂ 12ਵੀਂ ਤੱਕ ਦੇ ਬੱਚੇ ਹਿੱਸਾ ਲੈ ਸਕਦੇ ਹਨ। ਮੁਕਾਬਲੇ ਵਿਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਬੱਚੇ ਨੂੰ 1,25,000 ਰੁਪਏ ਦਾ ਇਨਾਮ ਮਿਲੇਗਾ ਜਦਕਿ ਦੂਜੇ ਨੰਬਰ 'ਤੇ ਆਉਣ ਵਾਲੇ ਨੂੰ ਇਕ ਲੱਖ ਰੁਪਏ ਅਤੇ ਤੀਸਰੇ ਨੰਬਰ ਵਾਲੇ ਨੂੰ 75,000 ਰੁਪਏ ਦਾ ਇਨਾਮ ਮਿਲੇਗਾ।
ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 64 ਪਿੰਡਾਂ ਦੇ 6ਵੀਂ ਤੋਂ 12ਵੀਂ ਤੱਕ ਦੇ ਬੱਚੇ ਹਿੱਸਾ ਲੈ ਸਕਦੇ ਹਨ। ਇਨ੍ਹਾਂ ਮੁਕਾਬਲਿਆਂ ਬਾਰੇ ਜੇਕਰ ਕੋਈ ਵਧੇਰੇ ਜਾਣ ਲੈਣਾ ਚਾਹੁੰਦਾ ਹੈ ਤਾਂ ਉਹ 94172-31378, 98787-76230 ਜਾਂ 82889-93230 'ਤੇ ਸੰਪਰਕ ਕਰ ਸਕਦਾ ਹੈ।