ਕੋਲਡ ਡਰਿੰਕ ’ਚ ਨਸ਼ੇ ਵਾਲੀ ਚੀਜ਼ ਮਿਲਾ ਕੇ ਕੀਤਾ ਸਮੂਹਿਕ ਜਬਰ-ਜ਼ਨਾਹ

Monday, May 31, 2021 - 02:39 PM (IST)

ਕੋਲਡ ਡਰਿੰਕ ’ਚ ਨਸ਼ੇ ਵਾਲੀ ਚੀਜ਼ ਮਿਲਾ ਕੇ ਕੀਤਾ ਸਮੂਹਿਕ ਜਬਰ-ਜ਼ਨਾਹ

ਗੋਨਿਆਣਾ (ਗੋਰਾ ਲਾਲ) :  ਇੱਥੇ ਇਕ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ’ਚ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਪੁਲਸ ਕੋਲ ਲਿਖਵਾਈ ਸ਼ਿਕਾਇਤ ’ਚ ਕਿਹਾ ਹੈ ਕਿ ਉਹ ਬੀਤੇ ਦਿਨੀਂ ਆਪਣੇ ਪਿੰਡ ਜਾਣ ਲਈ ਸੜਕ ’ਤੇ ਖੜ੍ਹੀ ਸੀ ਕਿ ਐਨੇ ਨੂੰ ਉਸ ਦਾ ਜਾਣਕਾਰ ਲੜਕਾ ਸੋਨੂੰ ਆ ਗਿਆ ਅਤੇ ਕਿਹਾ ਕਿ ਮੈਂ ਤੈਨੂੰ ਘਰ ਛੱਡ ਦਿੰਦਾ ਹਾਂ, ਉਹ ਉਸਨੂੰ ਮੋਟਰਸਾਇਕਲ ’ਤੇ ਬਿਠਾ ਕੇ ਇਕ ਏਜੰਸੀ ਵਿਚ ਲੈ ਗਿਆ, ਜਿਥੇ ਉਸ ਦੇ ਦੋ ਸਾਥੀ ਮੰਗਾ ਅਤੇ ਇਕ ਅਣਪਛਾਤਾ ਨੌਜਵਾਨ ਮੌਜੂਦ ਸੀ। ਜਿਥੇ ਉਨ੍ਹਾਂ ਨੇ ਉਸ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੇ ਵਾਲੀ ਚੀਜ਼ ਮਿਲਾ ਕੇ ਪਿਲਾ ਦਿੱਤੀ ਅਤੇ ਉਸ ਨਾਲ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਸੰਗਰੂਰ ’ਚ ਕਾਂਗਰਸੀ ਆਗੂ ’ਤੇ ਕਾਤਲਾਨਾ ਹਮਲਾ, ਚੱਲੀਆਂ ਗੋਲ਼ੀਆਂ

ਐੱਸ. ਆਈ. ਸੁਖਵੀਰ ਕੌਰ ਨੇ ਪੀੜਤ ਲੜਕੀ ਦਾ ਡਾਕਟਰੀ ਮੁਆਇੰਨਾ ਕਰਵਾ ਕੇ ਉਸ ਦੇ ਬਿਆਨਾਂ ’ਤੇ ਆਧਾਰਿਤ ਤਿੰਨੋਂ ਨੌਜਵਾਨਾਂ ਸੋਨੂੰ, ਮੰਗਾ ਅਤੇ ਇਕ ਅਣਪਛਾਤੇ ਖ਼ਿਲਾਫ਼ ਪੁਲਸ ਥਾਣਾ ਨੇਹੀਆਂ ਵਾਲਾ ਵਿਖੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਕੈਂਪ ਦੀ ਸ਼ੁਰੂਆਤ ਮੌਕੇ ਸੁਖਬੀਰ ਨੇ ਘੇਰੀ ਕੈਪਟਨ ਸਰਕਾਰ, ਕਿਹਾ- ਪੰਜਾਬ 'ਚ ਮੌਤ ਦਰ ਸਭ ਤੋਂ ਵੱਧ   

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 


author

Anuradha

Content Editor

Related News