ਗਣਤੰਤਰ ਦਿਹਾੜੇ ਦੇ ਪ੍ਰੋਗਰਾਮ 'ਚ CM ਮਾਨ ਬੋਲੇ ਮੈਂ 'ਦੁੱਖ ਮੰਤਰੀ', 'ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ (ਤਸਵੀਰਾਂ)

Thursday, Jan 26, 2023 - 11:23 AM (IST)

ਗਣਤੰਤਰ ਦਿਹਾੜੇ ਦੇ ਪ੍ਰੋਗਰਾਮ 'ਚ CM ਮਾਨ ਬੋਲੇ ਮੈਂ 'ਦੁੱਖ ਮੰਤਰੀ', 'ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ (ਤਸਵੀਰਾਂ)

ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਣਤੰਤਰ ਦਿਹਾੜੇ ਦੇ ਮੌਕੇ 'ਤੇ ਬਠਿੰਡਾ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਜ਼ਾਦੀ ਖ਼ਾਤਰ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਸੀਂ ਪੈਰਿਸ ਨਹੀਂ, ਸਗੋਂ ਦੁਬਾਰਾ ਪੰਜਾਬ ਬਣਾਵਾਂਗੇ। ਉਨ੍ਹਾਂ ਕਿਹਾ ਕਿ ਇਸੇ ਧਰਤੀ ਤੇ ਭੰਗੜੇ ਅਤੇ ਗਿੱਧੇ ਪੈਣਗੇ ਅਤੇ ਪੰਜਾਬ ਖ਼ੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਭ ਤੋਂ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਖ਼ਿਲਾਫ਼ ਜਾਂਚ ਵਿੱਢੀ ਹੈ ਅਤੇ ਕਈ ਆਗੂਆਂ ਨੂੰ ਜੇਲ੍ਹਾਂ 'ਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਤੋਂ ਪਹਿਲਾ ਅਤੇ ਵੱਡਾ ਵਾਅਦਾ ਸੀ ਕਿ ਬਿਜਲੀ ਮੁਫ਼ਤ ਕਰ ਦੇਵਾਂਗੇ ਅਤੇ ਇਕ ਜੁਲਾਈ ਤੋਂ ਪੰਜਾਬ 'ਚ ਬਿਜਲੀ ਮੁਫ਼ਤ ਕਰ ਦਿੱਤੀ ਗਈ।

ਇਹ ਵੀ ਪੜ੍ਹੋ : CM ਮਾਨ ਨੇ ਗਣਤੰਤਰ ਦਿਹਾੜੇ ਤੇ ਬਸੰਤ ਪੰਚਮੀ ਦੀ ਦਿੱਤੀ ਵਧਾਈ, ਚਾਈਨਾ ਡੋਰ ਬਾਰੇ ਆਖੀ ਇਹ ਗੱਲ

PunjabKesari

ਉਨ੍ਹਾਂ ਕਿਹਾ ਕਿ ਸਾਡੇ ਧੀਆਂ-ਪੁੱਤਾਂ ਨੂੰ ਯੂਕਰੇਨ ਨਹੀਂ ਜਾਣਾ ਪਵੇਗਾ ਕਿਉਂਕਿ ਪੰਜਾਬ 'ਚ 16 ਮੈਡੀਕਲ ਕਾਲਜ ਖੋਲ੍ਹੇ ਜਾਣੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਮੈਡੀਕਲ ਹੱਬ ਬਣਾਵਾਂਗੇ ਅਤੇ ਟੂਰਿਜ਼ਮ 'ਚ ਵੀ ਪੰਜਾਬ ਕੋਲ ਬੇਹੱਦ ਕੁੱਝ ਪਿਆ ਹੋਇਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਜ਼ਦੂਰਾਂ ਵਾਸਤੇ ਵੀ ਪੈਕੇਜ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਪੰਜਾਬ ਆਉਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਨੇ ਪੰਜਾਬ ਆਉਣ ਲਈ ਕਿਹਾ ਹੀ ਨਹੀਂ। ਉਨ੍ਹਾਂ ਕਿਹਾ ਕਿ ਇਹ ਗੁਰੂਆਂ, ਪੀਰਾਂ ਦੀ ਧਰਤੀ ਹੈ ਅਤੇ ਇੱਥੇ ਪੈਦਾ ਹੋਣਾ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਹਮੇਸ਼ਾ ਕਾਮਯਾਬ ਹਨ ਅਤੇ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਆਈਲੈੱਟਸ ਕਰ ਕੇ ਬਾਹਰ ਭੱਜਣਾ ਨਹੀਂ ਪਵੇਗਾ।

ਇਹ ਵੀ ਪੜ੍ਹੋ : ਖੰਨਾ 'ਚ ਬੰਦੇ ਨੇ 3 ਲੋਕਾਂ 'ਤੇ ਸ਼ਰੇਆਮ ਚੜ੍ਹਾ ਦਿੱਤੀ ਗੱਡੀ, ਮੰਜ਼ਰ ਦੇਖ ਕੰਬ ਗਿਆ ਹਰ ਕਿਸੇ ਦਾ ਦਿਲ (ਤਸਵੀਰਾਂ)

PunjabKesari

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੂੰ ਵੀ ਭਰੋਸਾ ਹੋ ਗਿਆ ਹੈ ਕਿ ਉਨ੍ਹਾਂ ਦਾ ਪੈਸਾ ਸਹੀ ਥਾਂ 'ਤੇ ਲੱਗੇਗਾ ਅਤੇ ਉਹ ਪੰਜਾਬ ਦੀ ਤਰੱਕੀ 'ਚ ਹਿੱਸਾ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਅਜਿਹੀ ਸਕੀਮ, ਜਿਸ ਨਾਲ ਪੰਜਾਬ ਨੂੰ ਨੁਕਸਾਨ ਹੁੰਦਾ ਹੋਵੇ, ਮੈਂ ਉਸ 'ਤੇ ਦਸਤਖ਼ਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਜਿਸ ਦਿਨ ਮੈਂ ਅਜਿਹਾ ਕਰ ਦਿੱਤਾ ਤਾਂ ਸਮਝ ਲਿਓ ਕਿ ਭਗਵੰਤ ਮਾਨ ਨੇ ਆਪਣੇ ਡੈੱਥ ਵਾਰੰਟ 'ਤੇ ਸਾਈਨ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੇਰਾ ਇਕੱਲਾ-ਇਕੱਲਾ ਸਾਹ ਪੰਜਾਬ ਵਾਸਤੇ ਹਨ ਅਤੇ ਅਸੀਂ ਕਿਸੇ ਤੋਂ ਕਮਿਸ਼ਨ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਮੈਂ 3 ਕਰੋੜ ਪੰਜਾਬੀਆਂ ਦੇ ਦੁੱਖਾਂ 'ਚ ਹਿੱਸਾ ਪਾਉਣਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਦੀ ਥਾਂ ਤੁਸੀਂ 'ਦੁੱਖ ਮੰਤਰੀ' ਵੀ ਕਹਿ ਸਕਦੇ ਹੋ ਕਿਉਂਕਿ ਦੁੱਖ ਵੰਡਾਉਣ ਨਾਲ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਟੇਡੀਅਮ 'ਚ ਮੈਂ ਕਬੱਡੀ ਦੀ ਕੁਮੈਂਟਰੀ ਕਰਨ ਜਾਂਦਾ ਸੀ, ਅੱਜ ਉੱਥੇ ਮੁੱਖ ਮੰਤਰੀ ਵੱਜੋਂ ਖੜ੍ਹਾ ਹਾਂ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News