ਸਵੱਛਤਾ ਦਾ ਸੁਨੇਹਾ ਦੇਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਢੀ ਗਈ ਸਾਈਕਲ ਰੈਲੀ

09/24/2017 9:25:15 AM

ਸ੍ਰੀ ਮੁਕਤਸਰ ਸਾਹਿਬ  (ਤਰਸੇਮ ਢੁੱਡੀ) —  ਐਤਵਾਰ ਸਵੇਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੱਛਤਾ ਮੁਹਿਮ ਤਹਿਤ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਡੀ ਅਗਵਾਈ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮਿਤ ਕੁਮਾਰ ਜਾਰੰਗਲ ਨੇ ਕੀਤੀ ਇਹ ਸਾਇਕਲ ਰੈਲੀ 40 ਮੁਕਤਿਆ ਦੀ ਯਾਦ ਵਿਚ ਬਣੇ ਮੁਕਤੇ ਮੀਨਾਰ ਤੋ ਸ਼ੁਰੂ ਕੀਤੀ ਗਈ । ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਰੈਲੀ ਸ੍ਰੀ ਮੁਕਤਸਰ ਸਾਹਿਬ ਤੋ ਸ਼ੁਰੂ ਹੋ ਕੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾ ਰੁਪਾਣਾ, ਧਿਗਾਣਾ, ਭੰਗ ਚਰ੍ਹੀ , ਲਖਮੀਰੇਆਣਾ 'ਤੇ ਉੜਾੰਗ ਹੁੰਦੀ ਹੋਈ ਪਨੀਵਾਲਾ ਫੱਤਾ ਤੋ ਵਾਪਸ 70 ਕਿਲੋ ਮੀਟਰ ਦਾ ਸਫਰ ਤਹਿ ਕਰਕੇ ਮੁਕਤਸਰ ਸਾਹਿਬ ਵਿਖੇ ਸਮਾਪਤ ਹੋਵੇਗੀ। ਇਸ ਰੈਲੀ 'ਚ ਡਿਪਟੀ ਕਮਿਸ਼ਨਰ ਤੋ ਇਲਾਵਾ ਗਿਦੜਬਾਹਾ ਤੇ ਮਲੋਟ ਦੇ ਐਸ.ਡੀ.ਐਮ ਅਤੇ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਨਾਇਬ ਤਹਿਸੀਲਦਾਰ ਆਦਿ ਪ੍ਰਸ਼ਾਸ਼ਨ ਦੇ ਕਈ ਹੋਰ ਅਧਿਕਾਰੀ ਸ਼ਾਮਲ ਸਨ ਅਤੇ ਕਈ ਸਕੂਲਾ ਦੇ ਬਚੇ ਵੀ ਇਸ ਰੈਲੀ ਵਿਚ ਭਾਗ ਲੈਣ ਪਹੁੰਚੇ ਇਸ ਮੋਕੇ ਇਸ ਰੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੁਮਿਤ ਕੁਮਾਰ ਨੇ ਦਸਿਆ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋ ਸ਼ੁਰੂ ਕੀਤੀ ਮੁਹਿਮ ਤਹਿਤ ਅਸੀਂ ਪਿੰਡਾਂ ਦੇ ਲੋਕਾ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਕਢ ਰਹੇ ਹਾਂ, ਜਿਸ ਨਾਲ ਦੇਸ਼ ਦੇ ਹਰ ਕੋਨੇ ਵਿਚ ਸਫਾਈ ਮੁਹਿਮ ਨੂੰ ਬੜਾਵਾ ਮਿਲ ਸਕੇ।


Related News