ਵੱਡੀ ਖ਼ਬਰ: ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ

Thursday, Nov 07, 2024 - 01:45 PM (IST)

ਵੱਡੀ ਖ਼ਬਰ: ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ

ਜਲੰਧਰ- ਪੰਜਾਬ ਵਿਚ ਵੱਡਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਵਿਚ ਸੰਗਠਿਤ ਅਪਰਾਧ ਪ੍ਰਤੂੀ ਜ਼ੀਰੋ ਟੋਲਰੈਂਸ ਦੇ ਤਹਿਤ ਜਲੰਧਰ ਪੁਲਸ ਨੇ ਕਰਾਸ ਫਾਇਰਿੰਗ ਕਰਦੇ ਹੋਏ 2 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਗੈਂਗ ਦੇ ਦੋਵੇਂ ਮੈਂਬਰ ਕੌਸ਼ਲ ਬੰਬੀਹਾ ਗੈਂਗ ਦੇ ਅਪਰਾਧਕ ਨੈਟਵਰਕ ਦੇ ਨਾਲ ਜੁੜੇ ਹਨ। 

PunjabKesari
ਮਿਲੀ ਜਾਣਕਾਰੀ ਮੁਤਾਬਕ ਗੈਰ-ਕਾਨੂੰਨੀ ਹਥਿਆਰਾਂ ਨੂੰ ਬਰਾਮਦ ਕਰਨ ਦੀ ਮੁਹਿੰਮ ਦੌਰਾਨ ਕ੍ਰਾਸ ਫਾਇਰਿੰਗ ਕੀਤੀ ਗਈ। ਇਸ ਦੌਰਾਨ ਪੁਲਸ ਵੱਲੋਂ 2 ਪਿਸਤੌਲਾਂ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੋਵੇਂ ਗ੍ਰਿਫ਼ਤਾਰ ਮੈਂਬਰ 4 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸਨ ਅਤੇ ਦੋਵਾਂ ਦੇ ਖ਼ਿਲਾਫ਼ ਆਰਮਜ਼ ਐਕਟ, ਅਗਵਾ ਅਤੇ ਕਤਲ ਦੀ ਕੋਸ਼ਿਸ਼ ਦੇ ਤਹਿਤ ਕਈ ਐੱਫ਼. ਆਈ. ਆਰ. ਦਰਜ ਹਨ। ਇਸ ਦੌਰਾਨ ਇਕ ਬਦਮਾਸ਼ ਜ਼ਖ਼ਮੀ ਵੀ ਹੋਇਆ ਹੈ। 

PunjabKesari

PunjabKesari

ਇਹ ਵੀ ਪੜ੍ਹੋ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਆਉਣ ਵਾਲੇ ਦਿਨਾਂ 'ਚ ਹੋਵੇਗੀ ਇਹ ਪਰੇਸ਼ਾਨੀ


 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

shivani attri

Content Editor

Related News