ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤੇ ਨੇ ਇਕ ਪਰਮਲ ਝੋਨੇ ਦਾ ਟਰੱਕ ਜ਼ਬਤ ਕਰਵਾਇਆ : ਆਸ਼ੂ

Thursday, Oct 07, 2021 - 09:01 PM (IST)

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤੇ ਨੇ ਇਕ ਪਰਮਲ ਝੋਨੇ ਦਾ ਟਰੱਕ ਜ਼ਬਤ ਕਰਵਾਇਆ : ਆਸ਼ੂ

ਚੰਡੀਗੜ੍ਹ- ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤਿਆਂ ਨੇ ਅੱਜ ਮੱਧ ਪ੍ਰਦੇਸ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਤਰੀਕੇ ਰੀਸਾਈਕਲਿੰਗ/ ਬੋਗਸ ਬਿਲਿੰਗ ਲਈ ਲਿਆਂਦੇ ਜਾ ਰਹੇ ਪਰਮਲ ਝੋਨੇ ਦੇ ਟਰੱਕ ਨੂੰ ਜ਼ਬਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਭੂਸ਼ਣ ਆਸ਼ੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ ‘ਤੇ  ਇਹ ਟਰੱਕ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ 254.50 ਕਵਿੰਟਲ ਪਰਮਲ ਝੋਨਾ ਦਸਮੇਸ਼ ਐਗਰੋ ਫੂਡਜ ਲੁਧਿਆਣਾ ਦੇ ਨਾਮ ਦੀ ਬੋਗਸ ਫਰਮ ਦੇ ਨਾਮ ’ਤੇ  ਲਿਆਂਦਾ ਜਾ ਰਿਹਾ ਸੀ। 

ਇਹ ਵੀ ਪੜ੍ਹੋ- ਹਿਰਾਸਤ ’ਚ ਰੱਖਣ ਮਗਰੋਂ ਨਵਜੋਤ ਸਿੱਧੂ ਤੇ ਮੰਤਰੀਆਂ ਨੂੰ ਲਖੀਮਪੁਰ ਜਾਣ ਦੀ ਮਿਲੀ ਇਜਾਜ਼ਤ
ਆਸ਼ੂ ਨੇ ਦੱਸਿਆ ਕਿ ਜਦੋਂ ਇਸ ਫਰਮ ਸਬੰਧੀ ਸਕੱਤਰ ਮਾਰਕੀਟ ਕਮੇਟੀ ਲੁਧਿਆਣਾ ਤੋਂ ਪਤਾ ਕੀਤਾ ਗਿਆ ਤਾਂ ਉਨ੍ਹਾਂ ਉਕਤ ਨਾਮ ਦੀ ਕੋਈ ਵੀ ਫਰਮ ਜ਼ਿਲ੍ਹੇ ਵਿੱਚ ਰਜਿਸਟਰਡ ਹੋਣ ਤੋਂ ਇਨਕਾਰ ਕੀਤਾ। ਇਸ ਸਬੰਧੀ ਕਾਨੂੰਨੀ ਕਾਰਵਾਈ ਕਰਦਿਆਂ ਟਰੱਕ ਨੰਬਰ ਐਮ.ਪੀ.07 ਐਚ.ਬੀ. 4072 ਨੂੰ ਜਬਤ ਕਰਦਿਆਂ ਡਰਾਈਵਰ ਹਰਮੀਤ ਪਾਲ ਵਿਰੁਧ ਪਰਚਾ ਦਰਜ ਕਰ ਦਿੱਤਾ ਗਿਆ। ਆਸ਼ੂ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਇਸ ਸਮੇਂ 150 ਉਡਣ ਦਸਤੇ ਕਾਇਮ ਕੀਤੇ ਗਏ ਹਨ ਜਿਹਨਾਂ ਵਿਚ 1500 ਦੇ ਕਰੀਬ ਅਧਿਕਾਰੀ ਅਤੇ ਕਰਮਚਾਰੀ 24 ਘੰਟੇ ਕੰਮ ਕਰ ਰਹੇ ਹਨ। 

ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਪਿਛਲੇ ਪੰਜ ਦਿਨਾਂ ’ਚ 2 ਅਧਿਆਪਕਾਂ ਤੋਂ ਇਲਾਵਾ ਘੱਟਗਿਣਤੀ ਮੈਂਬਰਾਂ ਦੇ ਕਤਲ ਦੀ ਕੀਤੀ ਨਿਖੇਧੀ

ਖੁਰਾਕ ਮੰਤਰੀ ਨੇ ਕਿਹਾ ਕਿ ਇਨਾਂ ਦਸਤਿਆਂ ਵਲੋਂ ਹੁਣ ਤੱਕ 7 ਪਰਚੇ ਦਰਜ ਕਰਵਾਏ ਜਾ ਚੁੱਕੇ ਹਨ ਅਤੇ ਇਹ ਉਡਣ ਦਸਤੇ ਘੱਟੋ ਘੱਟ 31 ਦਸੰਬਰ 2021 ਤੱਕ ਆਪਣੀ ਕਾਰਵਾਈ ਜਾਰੀ ਰੱਖਣਗੇ।


author

Bharat Thapa

Content Editor

Related News