ਮਲੋਟ ਦੇ ਸਿਵਲ ਹਸਪਤਾਲ 'ਚ ਵੱਡਾ ਹਾਦਸਾ, ਡਾਕਟਰ ਤੇ ਮਰੀਜ਼ 'ਤੇ ਡਿੱਗਾ ਛੱਤ ਦਾ ਮਲਬਾ
Saturday, Jul 25, 2026 - 06:17 PM (IST)
ਮਲੋਟ (ਵਿਕਾਸ) : ਮਲੋਟ ਦੇ ਸਿਵਲ ਹਸਪਤਾਲ ਵਿਚ ਸ਼ਨੀਵਾਰ ਦੁਪਹਿਰ ਕਰੀਬ 11:30 ਵਜੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਓਪੀਡੀ ਦੌਰਾਨ ਡਾਕਟਰ ਦੇ ਕਮਰੇ ਦੀ ਛੱਤ ਦਾ ਮਲਬਾ ਅਚਾਨਕ ਡਿੱਗ ਪਿਆ। ਇਸ ਹਾਦਸੇ ਵਿਚ ਇਕ ਮਰੀਜ਼ ਅਤੇ ਡਾਕਟਰ ਦੋਵੇਂ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸਰਜਨ ਡਾ. ਵਿਕਾਸ ਬਾਂਸਲ ਆਪਣੇ ਕਮਰਾ ਨੰਬਰ 107 ਵਿਚ ਮਰੀਜ਼ਾਂ ਦੀ ਜਾਂਚ ਕਰ ਰਹੇ ਸਨ। ਇਸੇ ਦੌਰਾਨ ਛੱਤ ਦਾ ਮਲਬਾ ਅਚਾਨਕ ਹੇਠਾਂ ਆ ਡਿੱਗਿਆ। ਮਲਬਾ ਡਿੱਗਣ ਕਾਰਨ ਡਾ. ਬਾਂਸਲ ਦੀ ਬਾਂਹ ''ਤੇ ਸੱਟ ਲੱਗੀ, ਜਦਕਿ ਪਟੇਲ ਨਗਰ ਦੇ ਰਹਿਣ ਵਾਲੇ ਕਰੀਬ 60 ਸਾਲਾ ਭਗਵਾਨ ਦਾਸ, ਜੋ ਦਵਾਈ ਲੈਣ ਲਈ ਹਸਪਤਾਲ ਆਏ ਹੋਏ ਸਨ, ਦੇ ਸਿਰ ''ਤੇ ਸੱਟ ਲੱਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡਾ ਫ਼ੈਸਲਾ, 1 ਅਗਸਤ ਤੋਂ ਲਾਗੂ ਹੋਵੇਗੀ...
ਹਾਦਸੇ ਤੋਂ ਤੁਰੰਤ ਬਾਅਦ ਹਸਪਤਾਲ ਸਟਾਫ਼ ਵੱਲੋਂ ਜ਼ਖ਼ਮੀ ਮਰੀਜ਼ ਨੂੰ ਐਮਰਜੈਂਸੀ ਵਿਚ ਦਾਖ਼ਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ। ਡਾ. ਬਾਂਸਲ ਨੂੰ ਵੀ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਦੀ ਬਾਂਹ ''ਤੇ ਮਲਹਮ-ਪੱਟੀ ਕੀਤੀ ਗਈ। ਡਾ. ਵਿਕਾਸ ਬਾਂਸਲ ਨੇ ਦੱਸਿਆ ਕਿ ਉਹ ਪਿਛਲੇ 9 ਸਾਲਾਂ ਤੋਂ ਇਸੇ ਕਮਰੇ ਵਿਚ ਓਪੀਡੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਮਾਰਤ ਦੇ ਕਈ ਕਮਰਿਆਂ ਵਿਚ ਸੀਲਨ ਅਤੇ ਖਸਤਾ ਹਾਲਤ ਦੀ ਸਮੱਸਿਆ ਹੈ ਪਰ ਇਹ ਘਟਨਾ ਅਚਾਨਕ ਵਾਪਰੀ। ਉਨ੍ਹਾਂ ਕਿਹਾ ਕਿ ਜੇਕਰ ਛੱਤ ਦਾ ਹੋਰ ਵੱਡਾ ਹਿੱਸਾ ਡਿੱਗ ਜਾਂਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਇਸ ਘਟਨਾ ਤੋਂ ਬਾਅਦ ਹਸਪਤਾਲ ਦੀ ਇਮਾਰਤ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਇਮਾਰਤ ਦੀ ਤੁਰੰਤ ਜਾਂਚ ਕਰਵਾ ਕੇ ਲੋੜੀਂਦੀਆਂ ਮੁਰੰਮਤਾਂ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲਗਾਤਾਰ ਪੰਜ ਦਿਨ ਪਵੇਗਾ ਮੀਂਹ, ਇਨ੍ਹਾਂ ਤਾਰੀਖਾਂ ਨੂੰ ਭਾਰੀ ਤੋਂ ਬਹੁਤ ਭਾਰੀ ਵਰਖਾ ਦਾ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
