ਸਾਵਧਾਨ ! ਪੰਜਾਬ ''ਚ ਲਗਾਤਾਰ ਚੁੱਕੇ ਜਾ ਰਹੇ ਬੱਚੇ, ਹੁਣ ਹਸ਼ਿਆਰਪੁਰ ''ਚ ਹੋਈ ਵਾਰਦਾਤ (ਵੀਡੀਓ)

08/16/2019 6:49:09 PM

ਹੁਸ਼ਿਆਰਪੁਰ (ਅਮਰੀਕ ਕੁਮਾਰ) : ਪੰਜਾਬ ਵਿਚ ਬੱਚਿਆਂ ਨੂੰ ਚੁੱਕਣ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਸੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਵਿਚ ਇਕ ਔਰਤ ਨੂੰ ਬੱਚਾ ਚੁੱਕਦੇ ਹੋਏ ਰੰਗੇ ਹੱਥੀਂ ਦਬੋਚ ਲਿਆ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਕਤ ਔਰਤ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਘਟਨਾ ਹੁਸ਼ਿਆਰਪੁਰ ਦੇ ਮੁਹੱਲਾ ਬਹਾਦੁਰਪੁਰ ਦੀ ਹੈ। ਜਿਥੇ ਇਸ ਔਰਤ ਨੇ ਪ੍ਰਵਾਸੀ ਪਰਿਵਾਰ ਦੇਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।

ਔਰਤ ਬੱਚੇ ਨੂੰ ਲੈ ਕੇ ਕੁਝ ਹੀ ਦੂਰ ਗਈ ਸੀ ਕਿ ਬੱਚੇ ਦੀ ਮਾਂ ਨੇ ਉਸਨੂੰ ਵੇਖ ਲਿਆ। ਉਸਦੇ ਰੌਲਾ ਪਾਉਣ 'ਤੇ ਔਰਤ ਬੱਚੇ ਛੱਡ ਕੇ ਭੱਜ ਨਿਕਲੀ, ਜਿਸਨੂੰ ਥੋੜ੍ਹੀ ਦੂਰ ਜਾਣ 'ਤੇ ਹੀ ਲੋਕਾਂ ਨੇ ਫੜ ਲਿਆ, ਜਿਸਤੋਂ ਬਾਅਦ ਲੋਕਾਂ ਦਾ ਹਜ਼ੂਮ ਇਕੱਠਾ ਹੋ ਗਿਆ। ਲੋਕਾਂ ਨੇ ਔਰਤ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਬੱਚੇ ਦੀ ਮਾਂ ਦੀ ਮੰਨੀਏ ਤਾਂ ਇਕ ਔਰਤ ਨਾਲ ਦੋ ਮੋਟਰਸਾਈਕਲ ਸਵਾਰ ਵਿਅਕਤੀ ਵੀ ਸਨ, ਜੋ ਇਸਨੂੰ ਇਥੇ ਉਤਾਰ ਕੇ ਗਏ। 

ਉਧਰ ਪੁਲਸ ਦਾ ਕਹਿਣਾ ਹੈ ਕਿ ਔਰਤ ਆਪਣੇ ਬਾਰੇ ਕੁਝ ਵੀ ਨਹੀਂ ਦੱਸ ਰਹੀ ਜਦਕਿ ਗੱਲਾਂ ਤੋਂ ਉਹ ਪਾਗਲ ਲੱਗਦੀ ਹੈ। ਪੰਜਾਬ 'ਚ ਬੱਚੇ ਚੁੱਕਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਤੇ ਇਸ ਵਿਚ ਕੋਈ ਸ਼ੱਕ ਨਹੀਂ ਬੱਚਿਆਂ ਨੂੰ ਅਗਵਾ ਕਰਨ ਵਾਲਾ ਕੋਈ ਗਿਰੋਹ ਸਰਗਰਮ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਗਿਰੋਹ ਪਾਗਲਪਨ ਜਾਂ ਕਮਲੇ ਹੋਣ ਦੀ ਆੜ੍ਹ 'ਚ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਮਾਮਲੇ 'ਚ ਸੱਚ ਕੀ ਹੈ, ਇਸਦੀ ਪਤਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।


Gurminder Singh

Content Editor

Related News