ਪਾਕਿ ਤੋਂ ਬੱਚੇ ਨੂੰ ਬੈਗ ''ਚ ਪਾ ਲਿਜਾ ਰਿਹਾ ਸੀ ਦੁਬਈ, ਕਾਬੂ

09/17/2019 10:03:56 AM

ਅੰਮ੍ਰਿਤਸਰ (ਕੱਕੜ) – ਅੰਮ੍ਰਿਤਸਰ 'ਚ 5 ਮਹੀਨਿਆਂ ਦੇ ਇਕ ਬੱਚੇ ਨੂੰ ਬੈਗ 'ਚ ਪਾ ਕੇ ਪਾਕਿਸਤਾਨ ਤੋਂ ਦੁਬਈ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸੋਮਵਾਰ ਨੂੰ ਵਾਇਰਲ ਹੋ ਗਈ ਸੀ। ਵਾਇਰਲ ਹੋਈ ਇਸ ਵੀਡੀਓ ਨੂੰ ਪੁਲਸ ਦੇ ਕਮਿਸ਼ਨਰ (ਦੱਖਣੀ ਦਿੱਲੀ) ਐੱਚ. ਜੀ. ਐੱਸ. ਧਾਲੀਵਾਲ ਵਲੋਂ ਟਵੀਟ ਕੀਤਾ ਗਿਆ ਸੀ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਬਰਾਊਨ ਰੰਗ ਦੇ ਇਕ ਬੈਗ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ 'ਚੋਂ ਇਕ ਬੱਚਾ ਨਿਕਲਦਾ ਹੈ, ਜੋ ਜ਼ਿੰਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਬੱਚੇ ਦੀ ਇਹ ਬਰਾਮਦਗੀ ਦੁਬਈ ਦੀ ਅਥਾਰਟੀ ਨੇ ਏਅਰਪੋਰਟ ਤੋਂ ਕੀਤੀ ਹੈ। ਬੱਚੇ ਦੇ ਮੱਥੇ 'ਤੇ ਸਟੀਲ ਦੇ 2 ਛੋਟੇ-ਛੋਟੇ ਗਲਾਸ ਵੀ ਰੱਖੇ ਹੋਏ ਸਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਸ ਘਟਨਾ ਲਈ ਜ਼ਿੰਮੇਵਾਰ ਕਿਡਨੈਪਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਬੱਚੇ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਤੋਂ ਦੁਬਈ ਲਿਜਾਇਆ ਜਾ ਰਿਹਾ ਸੀ।


rajwinder kaur

Content Editor

Related News