ਤਿੰਨ ਬੱਚਿਆਂ ਦੇ ਪਿਉ ਦੀ ਸ਼ੱਕੀ ਹਾਲਾਤ ’ਚ ਮੌਤ, ਖੇਤ ’ਚੋਂ ਮਿਲੀ ਲਾਸ਼

Friday, Aug 28, 2026 - 02:29 PM (IST)

ਤਿੰਨ ਬੱਚਿਆਂ ਦੇ ਪਿਉ ਦੀ ਸ਼ੱਕੀ ਹਾਲਾਤ ’ਚ ਮੌਤ, ਖੇਤ ’ਚੋਂ ਮਿਲੀ ਲਾਸ਼

ਮੋਗਾ (ਆਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਬੀੜ ਰਾਊਕੇ ਨਿਵਾਸੀ ਕੁਲਵਿੰਦਰ ਸਿੰਘ ਉਰਫ ਗੋਲਡੀ (37) ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ, ਜਿਸ ਦੀ ਲਾਸ਼ ਮਹਿਮੇਵਾਲਾ ਰੋਡ ਤੋਂ ਖੇਤਾਂ ਵਿਚ ਪਈ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਨਾਹਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਦੇ ਬਿਆਨਾਂ ’ਤੇ ਅ/ਧ 194 ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਰਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਆਪਣੇ ਪੇਕੇ ਪਿੰਡ ਡਾਲਾ ਵਿਖੇ ਰੱਖੜੀ ਬੰਨਣ ਲਈ ਆਈ ਸੀ, ਮੇਰਾ ਪਤੀ ਬੀਮਾਰ ਹੋਣ ਕਾਰਨ ਮੋਗਾ ਦਵਾਈ ਲੈਣ ਲਈ ਚਲਾ ਗਿਆ ਪਰ ਵਾਪਸ ਨਾ ਆਇਆ। ਸਾਨੂੰ ਪਤਾ ਲੱਗਾ ਕਿ ਉਸਦੀ ਲਾਸ਼ ਮਹਿੰਮੇਵਾਲਾ ਰੋਡ ’ਤੇ ਇਕ ਖੇਤ ਵਿਚ ਪਈ ਹੈ, ਜਿਸ ’ਤੇ ਅਸੀਂ ਉਥੇ ਪੁੱਜੇ ਅਤੇ ਪਛਾਣ ਕਰਨ ਦੇ ਬਾਅਦ ਪੁਲਸ ਨੂੰ ਸੂਚਿਤ ਕੀਤਾ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ 3 ਬੱਚਿਆਂ ਦਾ ਪਿਤਾ ਦੱਸਿਆ ਜਾਂਦਾ ਹੈ ਅਤੇ ਉਹ ਖੇਤੀ ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਲਾਸ਼ ਨੂੰ ਅੱਜ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ।


author

Gurminder Singh

Content Editor

Related News