ਕੈਪਟਨ ਦੇ ਨਾਲ ਤਕਰਾਰ ਨੂੰ ਲੈ ਕੇ ਸਿੱਧੂ ਨੇ ਦਿੱਤੀ ਸਫਾਈ

Saturday, Jan 27, 2018 - 05:10 PM (IST)

ਕੈਪਟਨ ਦੇ ਨਾਲ ਤਕਰਾਰ ਨੂੰ ਲੈ ਕੇ ਸਿੱਧੂ ਨੇ ਦਿੱਤੀ ਸਫਾਈ

ਸੰਗਰੂਰ (ਵਿਵੇਕ ਸਿੰਧਵਾਨੀ, ਨਰੇਸ਼) — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤਕਰਾਰ ਦੇ ਕਾਰਨ ਪਿਛਲੇ ਦਿਨੀਂ ਸੁਰਖੀਆਂ 'ਚ ਆਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਗਰੂਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਨਿਜੀ ਲੜਾਈ ਕਿਸੇ ਦੇ ਨਾਲ ਨਹੀਂ ਹੈ, ਸਿਰਫ ਅਸੂਲੀ ਲੜਾਈ ਹੈ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਸੰਬੰਧਿਤ ਵਿਭਾਗ ਦਾ ਮੰਤਰੀ ਹੋਣ ਦੇ ਨਾਅਤੇ ਮੇਅਰਾਂ ਦੀ ਚੋਣ 'ਚ ਸ਼ਾਮਲ ਨਹੀਂ ਕੀਤਾ ਗਿਆ, ਉਸ ਦੇ ਬਾਰੇ ਮੈਂ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਹਨ, ਤਾਨਾਸ਼ਾਹ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਪੰਜ ਵਾਰ ਲੋਕਤੰਤਰ 'ਚ ਚੋਣਾਂ ਜਿੱਤ ਚੁੱਕਾ ਹਾਂ ਤੇ ਪੰਜਾਬ ਦੇ ਭਲੇ ਦੀ ਗੱਲ ਹੀ ਕਰਦਾ ਹੈ।


Related News