ਚੌਧਰੀ ਮੋਟਰ ਏਜੰਸੀ ਦੇ ਅਸ਼ੋਕ ਚੌਧਰੀ ਨੂੰ ਆਮਦਨ ਕਰ ਵਿਭਾਗ ਦਾ ਲੁਕ ਆਊਟ ਨੋਟਿਸ ਜਾਰੀ
Tuesday, Apr 17, 2018 - 04:14 PM (IST)

ਜਲੰਧਰ (ਵਿਨੀਤ)— ਆਮਦਨ ਕਰ ਵਿਭਾਗ ਵੱਲੋਂ ਅਪਰ ਆਮਦਨ ਕਰ ਕਮਿਸ਼ਨਰ ਜਲੰਧਰ ਰੇਂਜ-3 ਵੱਲੋਂ ਮੁੱਖ ਆਮਦਨ ਕਰ ਕਮਿਸ਼ਨਰ ਲੁਧਿਆਣਾ ਅਤੇ ਪ੍ਰਿ੍ਰੰਸੀਪਲ ਆਮਦਨ ਕਰ ਕਮਿਸ਼ਨਰ ਜਲੰਧਰ-2 ਦੇ ਨਿਰਦੇਸ਼ ਅਨੁਸਾਰ ਗੜ੍ਹਾ ਰੋਡ 'ਤੇ ਸਥਿਤ ਚੌਧਰੀ ਮੋਟਰ ਏਜੰਸੀ ਦੇ ਅਸ਼ੋਕ ਕੁਮਾਰ ਚੌਧਰੀ (ਨਿਵਾਸੀ 85/3, ਸੈਂਟਰਲ ਟਾਊਨ, ਜਲੰਧਰ) ਖਿਲਾਫ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵਿਭਾਗ ਨੇ ਅਸ਼ੋਕ ਕੁਮਾਰ ਚੌਧਰੀ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਸਨ, ਜਿਸ ਤਹਿਤ ਫਰਮ ਦੇ ਇਕ ਪਾਰਟਨਰ ਨੇ 1 ਲੱਖ ਰੁਪਏ ਜਮ੍ਹਾ ਕਰਵਾਏ ਸਨ ਪਰ ਇਸ ਤੋਂ ਬਾਅਦ ਵੀ ਵਿਭਾਗ ਦੀ 45 ਲੱਖ ਰੁਪਏ ਦੀ ਰਾਸ਼ੀ ਦਾ ਬਕਾਇਆ ਹੈ। ਵਾਰ-ਵਾਰ ਵਿਭਾਗ ਵੱਲੋਂ ਚਿਤਾਵਨੀ ਦੇਣ ਦੇ ਬਾਵਜੂਦ ਵੀ ਉਕਤ ਫਰਮ ਵੱਲੋਂ ਰਾਸ਼ੀ ਜਮ੍ਹਾ ਨਹੀਂ ਕਰਵਾਈ ਗਈ, ਜਿਸ 'ਤੇ ਵਿਭਾਗ ਨੇ ਸਖਤ ਨੋਟਿਸ ਲੈਂਦੇ ਹੋਏ ਉਕਤ ਲੁਕ ਆਊਟ ਨੋਟਿਸ ਜਾਰੀ ਕੀਤਾ ਹੈ, ਜਿਸ ਤਹਿਤ ਹੁਣ ਅਸ਼ੋਕ ਕੁਮਾਰ ਚੌਧਰੀ ਵਿਭਾਗੀ ਕਲੀਅਰੈਂਸ ਦੇ ਬਿਨਾਂ ਵਿਦੇਸ਼ ਨਹੀਂ ਜਾ ਸਕਦੇ।