ਕੇਂਦਰ ਤੇ ਸੂਬਾ ਸਰਕਾਰ ਨੇ ਰਲ ਕੇ ਲੋਕਾਂ ਨੂੰ ਆਰਥਿਕ ਪੱਖੋਂ ਨਪੀੜਿਆ : ਹਰਸਿਮਰਤ ਬਾਦਲ

Monday, Oct 11, 2021 - 09:32 PM (IST)

ਮਾਨਸਾ(ਮਿੱਤਲ,ਮਨਜੀਤ)- ਸੂਬੇ ’ਚ ਸਰਕਾਰ ਨਾ ਦੀ ਕੋਈ ਚੀਜ਼ ਨਹੀਂ। ਹੁਣ ਅਨੁਸੂਚਿਤ ਜਾਤੀਆਂ ਦਾ ਮੁੱਖ ਮੰਤਰੀ ਬਣਨ ਨਾਲ ਉਮੀਦ ਜਾਗੀ ਸੀ ਕਿ ਗਰੀਬਾਂ ਦੀ ਬਾਂਹ ਫੜੀ ਜਾਵੇਗੀ ਪਰ ਥੋੜ੍ਹੇ ਸਮੇਂ ’ਚ ਹੀ ਸਾਬਿਤ ਹੋ ਗਿਆ ਕਿ ਸਰਕਾਰ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਦੌਰੇ ’ਤੇ ਆਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤਾ।

ਇਹ ਵੀ ਪੜ੍ਹੋ : ਰਾਣਾ ਕੇ. ਪੀ. ਦੀ ਮੰਗ, ਪੰਜਾਬ ਦੇ ਲੋਕਾਂ ਤੇ ਵਪਾਰੀਆਂ ਨੂੰ ਵੀ ਬਿਜਲੀ ਦੀਆਂ ਦਰਾਂ ’ਚ ਦਿੱਤੀ ਜਾਵੇ ਰਾਹਤ
ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ, ਮਾੜੇ ਬੀਜ ਤੇ ਸਰਕਾਰ ਦੀ ਬੇਧਿਆਨੀ ਕਾਰਨ ਗੁਲਾਬੀ ਸੁੰਡੀ ਨਾਲ ਬਰਬਾਦ ਹੋਈ ਹੈ, ਜੇਕਰ ਸਰਕਾਰ ਧਿਆਨ ਦਿੰਦੀ ਤਾਂ ਇਹ ਨੌਬਤ ਨਾ ਆਉਂਦੀ। ਉਨ੍ਹਾਂ ਕਿਹਾ ਕਿ ਗਰੀਬ ਵਰਗ ਅਤੇ ਕਿਸਾਨ ਦਿਨੋ-ਦਿਨ ਹੌਲਾ ਹੁੰਦਾ ਜਾ ਰਿਹਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਸਰਕਾਰ ਨੇ ਕਿਸਾਨੀ ਤੇ ਗਰੀਬਾਂ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਜਿਸ ਕਾਰਨ ਕੇਂਦਰ ਅਤੇ ਸੂਬਾ ਸਰਕਾਰ ਹਰ ਫਰੰਟ ’ਤੇ ਫੇਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਇਸ ਵੇਲੇ ਜੋ ਹਾਲਾਤ ਹਨ ਉਹ ਮਾੜੇ ਪ੍ਰਬੰਧਾਂ ਤੇ ਅਣਦੇਖੀ ਦਾ ਨਤੀਜਾ ਹਨ, ਜਿਨ੍ਹਾਂ ਨੂੰ ਨਜਿੱਠਣ ਲਈ ਨਵੀ ਸਰਕਾਰ ਤੋਂ ਲੋਕਾਂ ਨੂੰ ਉਮੀਦ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ ਨਾਲ ਹੀ ਸੂਬੇ ’ਚ ਖੁਸ਼ਹਾਲੀ ਭਰੇ ਹਾਲਾਤ ਆਉਣਗੇ ਤੇ ਸਰਕਾਰ ਬਣਦੇ ਹੀ ਗਰੀਬ ਪੱਖੀ ਯੋਜਨਾਵਾਂ ਲਿਆਂਦੀਆਂ ਜਾਣਗੀਆਂ।

ਇਹ ਵੀ ਪੜ੍ਹੋ : PSPCL ਨੇ 1500 ਮੈਗਾਵਾਟ ਬਿਜਲੀ ਖੇਤੀਬਾੜੀ ਖੇਤਰ ਦੀ ਮੰਗ ਪੂਰੀ ਕਰਨ ਲਈ ਖਰੀਦੀ : ਵੇਨੂ ਪ੍ਰਸਾਦ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ, ਸਮਾਜ ਸੇਵੀ ਮਿੱਠੂ ਰਾਮ ਮੋਫਰ, ਐੱਸ. ਓ. ਆਈ. ਮਾਲਵਾ ਜ਼ੋਨ-3 ਦੇ ਪ੍ਰਧਾਨ ਮਨਿੰਦਰ ਸਿੰਘ ਗੁੜਥੜੀ, ਯੂਥ ਆਗੂ ਜਸਵਿੰਦਰ ਸਿੰਘ ਚਕੇਰੀਆਂ, ਗੁਰਪ੍ਰੀਤ ਸਿੰਘ ਚਹਿਲ, ਅਵਤਾਰ ਸਿੰਘ ਰਾੜਾ, ਸੁਰਿੰਦਰ ਪਿੰਟਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News