ਜਾਅਲੀ RTPCR ਦੇਣ ਦਾ ਮਾਮਲਾ : ਹੈਲਥ ਸੈਕਟਰੀ ਨੇ ਨਹੀਂ ਕੀਤੀ ਕਾਰਵਾਈ, ਐੱਸ. ਪੀ. ਦੇ ਹੁਕਮਾਂ ’ਤੇ ਮਾਮਲਾ ਦਰਜ

Monday, Dec 18, 2023 - 05:34 PM (IST)

ਚੰਡੀਗੜ੍ਹ (ਸੁਸ਼ੀਲ) : ਕੋਰੋਨਾ ਦੇ ਦੌਰ ਦੌਰਾਨ ਆਰ. ਟੀ.-ਪੀ. ਸੀ. ਆਰ. ਟੈਸਟ ਸਬੰਧੀ ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. ਦੇ ਕਾਰਡੀਓਲਾਜੀ ਵਿਭਾਗ ਦੇ ਡਾਕਟਰ ਵਿੰਕਲ ਅਤੇ ਕਥਿਤ ਪ੍ਰਾਈਵੇਟ ਲੈਬ ਮਾਲਕਾਂ ਵਿਚਕਾਰ ਇਕ ਰੈਕੇਟ ਚਲਾਇਆ ਗਿਆ ਸੀ। 2021 ਦੇ ਇਕ ਅਜਿਹੇ ਹੀ ਮਾਮਲੇ ’ਚ ਪੁਲਸ ਨੇ ਹੁਣ ਦੋ ਸਾਲਾਂ ਬਾਅਦ ਕੇਸ ਦਰਜ ਕੀਤਾ ਹੈ। ਸੈਕਟਰ-23 ਦੇ ਵਸਨੀਕ ਅਸ਼ੋਕ ਰੋਹਿਲਾ ਆਪਣੀ ਪਤਨੀ ਸਰੋਜ ਕੁਮਾਰੀ ਦੀ ਡਾਕਟਰਾਂ ਅਤੇ ਲੈਬ ਮਾਲਕਾਂ ਦੀ ਅਣਗਹਿਲੀ ਕਾਰਨ ਹੋਈ ਮੌਤ ਸਬੰਧੀ ਕਈ ਵਾਰ ਸਿਹਤ ਸਕੱਤਰ ਨੂੰ ਮਿਲ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਵਲੋਂ ਜੀ. ਐੱਮ. ਸੀ. ਐੱਚ. ਡਾਇਰੈਕਟਰ ਕੋਲ ਭੇਜ ਦਿੱਤਾ ਜਾਂਦਾ ਸੀ ਅਤੇ ਕੋਈ ਕਾਰਵਾਈ ਨਹੀਂ ਹੁੰਦੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਅਸ਼ੋਕ ਰੋਹਿਲਾ ਨੇ ਐੱਸ. ਪੀ. ਸਿਟੀ ਮ੍ਰਿਦੁਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਐੱਸ. ਪੀ. ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਫ਼. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ। ਸੈਕਟਰ-34 ਥਾਣਾ ਪੁਲਸ ਨੇ ਚਾਰ ਮਹੀਨਿਆਂ ਦੀ ਜਾਂਚ ਤੋਂ ਬਾਅਦ ਫਰਜ਼ੀ ਆਰ. ਟੀ.-ਪੀ. ਸੀ. ਆਰ. ਰਿਪੋਰਟ ਦੇਣ ਵਾਲੇ ਮੁਲਜ਼ਮ ਗੌਰਵ ਸ਼ੁਕਲਾ ਵਾਸੀ ਸਾਰੰਗਪੁਰ ਖਿਲਾਫ਼ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ 

ਸ਼ਿਫ਼ਟ ਕੀਤੇ ਵਾਰਡ ’ਚ ਨਹੀਂ ਸੀ ਕੋਈ ਸਹੂਲਤ
ਅਸ਼ੋਕ ਨੇ ਦੋਸ਼ ਲਾਇਆ ਕਿ 10 ਜੂਨ ਨੂੰ ਉਸ ਦੀ ਪਤਨੀ ਦਾ ਆਰ. ਟੀ.-ਪੀ. ਸੀ. ਆਰ. ਟੈਸਟ ਕਰਵਾਇਆ ਗਿਆ। ਰਿਪੋਰਟ ਸਿੱਧੀ ਡਾ. ਵਿੰਕਲ ਦੇ ਮੋਬਾਇਲ ’ਤੇ ਪ੍ਰਾਪਤ ਹੋਈ, ਜੋ ਨੈਗੇਟਿਵ ਪਾਈ ਗਈ। ਬੇਟੇ ਨੇ ਡਾਕਟਰ ਤੋਂ ਰਿਪੋਰਟ ਮੰਗੀ ਤਾਂ ਉਨ੍ਹਾਂ ਨੇ ਵ੍ਹਟਸਐਪ ਨੰਬਰ ’ਤੇ ਭੇਜ ਦਿੱਤੀ। ਪਤਨੀ ਦਾ ਟੈਸਟ ਅਤੇ ਚੈੱਕਅਪ ਹੋਇਆ। 13 ਮਈ ਨੂੰ ਪਤਨੀ ਨੂੰ ਡਾ. ਵਿੰਕਲ ਨੇ ਐੱਚ. ਡੀ. ਯੂ. ਤੋਂ ਐੱਮ. ਆਈ. ਸੀ. ਯੂ. ਵਾਰਡ ਵਿਚ ਸਿਫ਼ਟ ਕਰ ਦਿੱਤਾ, ਜਿੱਥੇ ਕੋਈ ਵੀ ਸਹੂਲਤ ਨਹੀਂ ਸੀ ਅਤੇ ਪਤਨੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਕਮਿਸ਼ਨ ਦੇ ਚੱਕਰ ’ਚ ਪਤਨੀ ਦੀ ਜਾਨ ਗਈ ਹੈ। ਡਾ. ਵਿੰਕਲ ਨੇ ਜ਼ਬਰਦਸਤੀ ਵਾਰਡ ’ਚ ਸਿਫ਼ਟ ਕਰ ਦਿੱਤਾ। ਵਾਰਡ ’ਚ ਖੜ੍ਹੇ ਹੋਣ ਲਈ ਵੀ ਥਾਂ ਨਹੀਂ ਸੀ। ਆਕਸੀਜਨ ਸਿਲੰਡਰ ਨਹੀਂ ਸੀ ਅਤੇ ਵੈਂਟੀਲੇਟਰ ਵੀ ਬੰਦ ਸਨ। ਇੰਨਾ ਹੀ ਨਹੀਂ, ਵਾਰਡ ’ਚ ਕੋਈ ਬੈੱਡ ਵੀ ਖ਼ਾਲੀ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਸ ਦੀ ਪਤਨੀ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬੀ. ਡੀ. ਪੀ. ਓ. ਖੰਨਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ

ਲੈਬ ਦਾ ਨੰਬਰ ਦੇ ਕੇ ਬਾਹਰੋਂ ਟੈਸਟ ਕਰਵਾਉਣ ਲਈ ਡਾਕਟਰ ਨੇ ਬਣਾਇਆ ਸੀ ਦਬਾਅ
ਅਸ਼ੋਕ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਪਤਨੀ ਸਰੋਜ ਚੰਡੀਗੜ੍ਹ ਇੰਜੀਨੀਅਰ ਵਿਭਾਗ ਤੋਂ ਸੇਵਾਮੁਕਤ ਹੋਈ ਸੀ। 8 ਮਈ 2021 ਨੂੰ ਉਸ ਦੇ ਪੈਰ ’ਚ ਦਰਦ ਕਾਰਨ ਉਸਨੂੰ ਉਹ ਜੀ. ਐੱਮ. ਸੀ. ਐੱਚ. ਲੈ ਗਏ ਅਤੇ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰ ਲਿਆ। 9 ਮਈ ਨੂੰ ਡਾਕਟਰਾਂ ਨੇ ਰੈਪਿਡ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਨੈਗੇਟਿਵ ਆਈ। ਉਨ੍ਹਾਂ ਦੋਸ਼ ਲਾਇਆ ਕਿ ਡਾ. ਵਿੰਕਲ ਸ਼ਾਮ ਨੂੰ ਆਏ ਅਤੇ ਆਰ. ਟੀ.-ਪੀ. ਸੀ. ਆਰ. ਕਰਵਾਉਣ ਲਈ ਮਜਬੂਰ ਕੀਤਾ। ਡਾਕਟਰ ਨੇ ਬੇਟੇ ਦੇ ਮੋਬਾਇਲ ’ਤੇ ਪ੍ਰਾਈਵੇਟ ਲੈਬ ਮੁਲਾਜ਼ਮ ਦਾ ਨੰਬਰ ਭੇਜ ਕੇ ਟੈਸਟ ਕਰਵਾਉਣ ਲਈ ਕਿਹਾ। ਅਸ਼ੋਕ ਨੇ ਕਿਹਾ ਕਿ ਹਸਪਤਾਲ ’ਚ ਟੈਸਟ ਮੁਫ਼ਤ ਕੀਤਾ ਜਾ ਰਿਹਾ ਹੈ ਤਾਂ ਬਾਹਰੋਂ ਕਿਉਂ ਕਰਵਾਈਏ। ਇਸ ’ਤੇ ਡਾਕਟਰ ਨੇ ਕਿਹਾ ਕਿ ਇਲਾਜ ਕਰਵਾਉਣਾ ਹੈ। ਇਸੇ ਦੌਰਾਨ ਲੈਬ ਮੁਲਾਜ਼ਮ ਦਾ ਫ਼ੋਨ ਆਇਆ ਅਤੇ ਕਿਹਾ ਕਿ ਉਹ ਐਮਰਜੈਂਸੀ ਦੇ ਬਾਹਰ ਖੜ੍ਹਾ ਹੈ। ਉਸ ਨੇ ਟੈਸਟ ਲਈ ਸੈਂਪਲ ਲਿਆ, ਜਿਸ ਲਈ ਉਸ ਨੇ 1500 ਰੁਪਏ ਦਿੱਤੇ ਸਨ।

ਕਿਊ. ਆਰ. ਕੋਡ ਤੋਂ ਹੋਇਆ ਗੜਬੜੀ ਦਾ ਖੁਲਾਸਾ
ਅਸ਼ੋਕ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਇਲਾਜ ਦੇ ਖਰਚੇ ਦੇ ਬਿੱਲ ਪਾਸ ਕਰਵਾਉਣ ਲਈ ਵਿਭਾਗ ਕੋਲ ਜਮ੍ਹਾ ਕਰਵਾਉਣੇ ਸਨ। ਇਸ ਲਈ ਬੇਟਾ ਬਿੱਲ ਅਤੇ ਰਿਪੋਰਟਾਂ ਤਿਆਰ ਕਰ ਰਿਹਾ ਸੀ। ਬੇਟੇ ਨੇ ਸੈਕਟਰ-11 ਸਥਿਤ ਅਤੁਲਿਆ ਲੈਬ ਵਲੋਂ ਜਾਰੀ ਆਰ. ਟੀ.-ਪੀ. ਸੀ. ਆਰ. ’ਤੇ ਲੱਗਾ ਕਿਊ. ਆਰ. ਕੋਡ ਸਕੈਨ ਕੀਤਾ ਤਾਂ ਰਿਪੋਰਟ ਕਿਸੇ ਹੋਰ ਔਰਤ ਦੇ ਨਾਂ ’ਤੇ ਨਿਕਲੀ। ਪਤਨੀ ਦਾ ਆਰ. ਟੀ.-ਪੀ. ਸੀ. ਆਰ. ਟੈਸਟ 9 ਜੂਨ ਨੂੰ ਹੋਇਆ ਸੀ ਪਰ ਰਿਪੋਰਟ 5 ਤਰੀਕ ਨੂੰ ਜਾਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਟੈਸਟ ਕਰਨ ਵਾਲੇ ਨੌਜਵਾਨ ਨੇ ਅਲਟੇਸ਼ ਲੈਬ ਦਾ ਬਿੱਲ ਦਿੱਤਾ ਸੀ। ਅਤੁਲਿਆ ਲੈਬ ਵਲੋਂ ਜਾਰੀ ਆਰ. ਟੀ.-ਪੀ. ਸੀ. ਆਰ. ਰਿਪੋਰਟ ਨੰਬਰ ਸੈਕਟਰ-11 ਦੀ ਲੈਬ ਵਿਚ ਚੈੱਕ ਕੀਤਾ ਗਿਆ ਤਾਂ ਉਹ ਜਾਅਲੀ ਨਿਕਲਿਆ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਜਾਰੀ ਕੀਤਾ ਅਲਰਟ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News