ਸਰਕਾਰੀ ਬੱਸਾਂ ''ਚ ਮੁਫ਼ਤ ਸਫਰ ਮਗਰੋਂ ਕੈਪਟਨ ਦਾ ''ਬੀਬੀਆਂ'' ਲਈ ਇਕ ਹੋਰ ਵੱਡਾ ਐਲਾਨ

Thursday, Apr 01, 2021 - 04:14 PM (IST)

ਸਰਕਾਰੀ ਬੱਸਾਂ ''ਚ ਮੁਫ਼ਤ ਸਫਰ ਮਗਰੋਂ ਕੈਪਟਨ ਦਾ ''ਬੀਬੀਆਂ'' ਲਈ ਇਕ ਹੋਰ ਵੱਡਾ ਐਲਾਨ

ਚੰਡੀਗੜ੍ਹ : ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ 'ਚ ਮੁਫ਼ਤ ਸਫਰ ਕਰਨ ਦੀ ਸਹੂਲਤ ਦੇਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਬੀਆਂ ਲਈ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਟਰਾਂਸਪੋਰਟ ਮਹਿਕਮਾ ਵਾਹਨਾਂ ਦੀ ਟਰੈਕਿੰਗ ਲਈ ਸਾਰੀਆਂ ਸਰਕਾਰੀ ਤੇ ਨਿੱਜੀ ਬੱਸਾਂ 'ਚ ਜੀ. ਪੀ. ਐਸ. ਸਿਸਟਮ ਲਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੰਗਾਮੀ ਹਾਲਤ ਲਈ ਪੈਨਿਕ ਬਟਨ ਵੀ ਹੋਵੇਗਾ।

ਇਹ ਵੀ ਪੜ੍ਹੋ : ਸਮਰਾਲਾ ਤੋਂ ਵੱਡੀ ਖ਼ਬਰ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ 'ਚ ਅੰਤਰਰਾਸ਼ਟਰੀ 'ਕਬੱਡੀ ਖਿਡਾਰੀ' ਗ੍ਰਿਫ਼ਤਾਰ

ਕੈਪਟਨ ਨੇ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਇਹ ਪ੍ਰਕਿਰਿਆ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਨਿੱਜੀ ਆਪਰੇਟਰਾਂ ਨੂੰ 31 ਅਗਸਤ ਤੱਕ ਇਸ ਨੂੰ ਪੂਰਾ ਕਰਨ ਲਈ ਆਖਿਆ ਗਿਆ ਹੈ। ਬੀਬੀਆਂ ਖਿਲਾਫ਼ ਜ਼ੁਰਮ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੀਬੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਸਮਰਾਲਾ 'ਚ ਵਾਪਰੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਘਟਨਾ, ਚੱਲਦੀ ਟਰੇਨ 'ਚੋਂ ਬਾਹਰ ਡਿਗੀ ਮਾਸੂਮ ਬੱਚੀ (ਤਸਵੀਰਾਂ)

ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਬੱਸ ਸਫਰ ਸਕੀਮ ਸੂਬਾ ਸਰਕਾਰ ਦੀ ਜਨਾਨੀਆਂ ਤੇ ਕੁੜੀਆਂ ਦੇ ਸੰਗਠਿਕ ਵਿਕਾਸ ਤੇ ਤਰੱਕੀ ਲਈ ਦੂਰ-ਦ੍ਰਿਸ਼ਟੀ ਦਾ ਪ੍ਰਤੀਕ ਹੈ, ਜਿਨ੍ਹਾਂ ਨੂੰ ਸੂਬਾ ਸਰਕਾਰ ਨੇ ਪਹਿਲਾਂ ਹੀ ਪੰਚਾਇਤੀ ਰਾਜ ਤੇ ਸਥਾਨਕ ਸਰਕਾਰਾਂ ਸੰਸਥਾਵਾਂ ਵਿੱਚ 50 ਫ਼ੀਸਦੀ ਰਾਖਵਾਂਕਰਨ ਅਤੇ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦੀ ਸਹੂਲਤ ਦਿੱਤੀ ਹੈ।

ਇਹ ਵੀ ਪੜ੍ਹੋ : 5 ਸਾਲ ਤੋਂ ਪੁਰਾਣੇ ਕਿਰਾਏਦਾਰਾਂ ਲਈ ਰਾਹਤ ਭਰੀ ਖ਼ਬਰ, ਹੁਣ ਤੰਗ ਨਹੀਂ ਕਰ ਸਕਣਗੇ ਮਕਾਨ ਮਾਲਕ

ਇਸੇ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਸੂਬੇ 'ਚ 33,000 ਬੀਬੀਆਂ ਨੂੰ ਮੌਜੂਦਾ ਸਾਲ ਵਿੱਚ ਨੌਕਰੀ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕੁੜੀਆਂ ਨੂੰ ਕੋਵਿਡ ਦੌਰਾਨ ਪੜ੍ਹਾਈ ਵਿੱਚ ਮਦਦ ਲਈ ਸਮਾਰਟਫੋਨ ਮੁਹੱਈਆ ਕਰਵਾਏ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਐਲਾਨ ਕੀਤਾ ਕਿ ਸੂਬੇ ਵਿੱਚ ਬਿਹਤਰ ਸੜਕੀ ਨੈੱਟਵਰਕ ਲਈ 25 ਹੋਰ ਬੱਸ ਅੱਡੇ ਉਸਾਰੇ ਜਾਣਗੇ।
ਨੋਟ : ਕੈਪਟਨ ਵੱਲੋਂ ਬੀਬੀਆਂ ਲਈ ਕੀਤੇ ਗਏ ਉਪਰੋਕਤ ਐਲਾਨ ਬਾਰੇ ਦਿਓ ਆਪਣੀ ਰਾਏ


author

Babita

Content Editor

Related News