ਕੇਨਰਾ ਬੈਂਕ ਨੇ ਜਲੰਧਰ ''ਚ ਦਿੱਤੇ 7 ਕਰੋੜ ਦੇ ਲੋਨ

11/05/2018 6:31:58 PM

ਜਲੰਧਰ : ਕੇਨਰਾ ਬੈਂਕ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਲੰਧਰ ਵਿਚ 7 ਕਰੋੜ ਦੇ ਲੋਨ ਪਾਸ ਕੀਤੇ ਹਨ। ਇਸ ਗੱਲ ਦਾ ਖੁਲਾਸਾ ਬੈਂਕ ਦੇ ਸਹਾਇਕ ਮਹਾਪ੍ਰਬੰਧਕ ਆਰ. ਆਰ. ਤਾਰਾ ਨੇ ਸ਼ਹਿਰ ਦੇ ਮਾਡਲ ਟਾਊਨ ਸਥਿਤ ਖੇਤਰੀ ਦਫਤਰ ਵਿਖੇ ਲਗਾਏ ਗਏ ਲੋਨ ਮੇਲੇ ਦੇ ਉਦਘਾਟਨ ਦੌਰਾਨ ਕੀਤਾ। ਇਸ ਲੋਨ ਮੇਲੇ ਦਾ ਉਦਘਾਟਨ ਏ. ਜੀ. ਆਈ. ਇੰਫਰਾਲਿਮਟਿਡ ਦੇ ਐੱਮ. ਡੀ. ਸੁਖਦੇਵ ਸਿੰਘ ਨੇ ਕੀਤਾ। ਇਸ ਦੌਰਾਨ ਬੈਂਕ ਵਲੋਂ ਗਾਹਕਾਂ ਨੂੰ ਘੱਟ ਤੋਂ ਘੱਟ ਵਿਆਜ ਦਰਾਂ 'ਤੇ ਹੋਮ ਲੋਨ, ਕਾਰ ਲੋਨ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਲੋਨ ਬਾਰੇ ਜਾਣਕਾਰੀ ਦਿੱਤੀ ਗਈ। 

PunjabKesari
ਇਸ ਤੋਂ ਇਲਾਵਾ ਇਸ ਦੌਰਾਨ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸੁਕੰਨਿਆ ਸਮਰਿਧੀ ਯੋਜਨਾ, ਜੀਵਨ ਬੀਮਾ ਯੋਜਨਾ ਦੇ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਬੈਂਕ ਦੇ ਸਹਾਇਕ ਮਹਾਂ ਪ੍ਰਬੰਧਕ ਆਰ. ਆਰ. ਤਾਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬੈਂਕ ਵਲੋਂ 7 ਕਰੋੜ ਦਾ ਲੋਨ ਦਿੱਤਾ ਗਿਆ ਹੈ। ਇਸ ਦੌਰਾਨ ਜਲੰਧਰ ਦੇ ਕੇਨਰਾ ਬੈਂਕ ਦੇ ਕਈ ਬ੍ਰਾਂਚਾਂ ਦੇ ਮੈਨੇਜਰ ਵੀ ਮੌਜੂਦ ਸਨ।


Related News