ਪਰਾਲੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਕੈਂਪ

Friday, Sep 27, 2019 - 06:31 PM (IST)

ਪਰਾਲੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਕੈਂਪ

ਜਲੰਧਰ—ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਤਲਵੰਡੀ ਆਬਦਾਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਡਾ. ਨਾਜਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਅਤੇ ਖੇਤੀਬਾੜੀ ਮਾਹਿਰਾਂ ਦੀ ਟੀਮ ਨਾਲ ਉਚੇਚੇ ਤੌਰ 'ਤੇ ਇਸ ਕੈਂਪ 'ਚ ਪਹੁੰਚੇ। ਮਾਹਿਰਾਂ ਵੱਲੋਂ ਇਸ ਕੈਂਪ 'ਚ ਮੱਕੀ ਹੇਠਾ ਰਕਬਾ ਪੁਰਜੋਰ ਸਿਫਾਰਸ਼ ਕੀਤੀ। ਉਨ੍ਹਾਂ ਪਾਣੀ ਦੇ ਡਿੱਗਦੇ ਪੱਧਰ ਤੇ ਵੀ ਚਿੰਤਾ ਪ੍ਰਗਟਾਉਂਦੇ ਦੱਸਿਆ ਕਿ ਹਰ ਸਾਲ ਪਾਣੀ ਦਾ ਪੱਧਰ ਜ਼ਮੀਨ ਹੇਠੋਂ ਘੱਟਦਾ ਹੀ ਜਾ ਰਿਹਾ ਹੈ, ਜਿਸ ਨਾਲ ਕੁਝ ਕੁ ਸਾਲਾਂ 'ਚ ਹੀ ਪੰਜਾਬ ਪਾਣੀ ਵਿਹੂਣਾ ਹੋ ਸਕਦਾ ਹੈ। ਸਾਨੂੰ ਹੁਣ ਤੋਂ ਹੀ ਘੱਟ ਪਾਣੀ ਵਾਲੀਆਂ ਫਸਲਾਂ ਵੱਲ ਧਿਆਨ ਕਰਨਾ ਚਾਹੀਦਾ ਹੈ। ਮੱਕੀ ਝੋਨੇ ਦੇ ਬੱਦਲ ਦੀ ਬਹੁਤ ਵਧੀਆ ਫਸਲ ਹੈ। ਇਸ ਤੋਂ ਅਨੇਕਾਂ ਹੀ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ।

PunjabKesari

ਇਸ ਮੌਕੇ 'ਤੇ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਮਸ਼ੀਨਰੀ ਮੇਲੇ ਦਾ ਆਯੋਜਨ ਵੀ ਕੀਤਾ ਗਿਆ, ਜਿਸ 'ਚ ਪੈਡੀ ਚੌਪਰ ਕਮ ਸ਼ਰੈਡਰ, ਐੱਮ. ਬੀ. ਪਲਾਓ, ਕੰਬਾਈਨਾਂ ਲੱਗੇ ਐੱਸ. ਐੱਮ. ਐੱਸ. ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਐੱਸ. ਐੱਮ. ਐੱਸ. ਲੱਗੀ ਕੰਬਾਈਨ ਨਾਲ ਆਪਣੇ ਖੇਤਾਂ ਦਾ ਝੋਨਾ ਕਟਾਉਣ ਦੀ ਸਿਫਾਰਸ਼ ਕੀਤੀ ਅਤੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਕਰਨ ਅਤੇ ਬੱਚ-ਖੁੱਚ ਨੂੰ ਅੱਗ ਨਾ ਲਗਾਉਣ ਦੀ ਬੇਨਤੀ ਕੀਤੀ। ਉਨ੍ਹਾਂ ਪਰਾਲੀ ਨੂੰ ਖੇਤਾਂ 'ਚ ਹੀ ਵਾਹੁਣ ਦੀਆਂ ਵੱਖ-ਵੱਖ ਤਕਨੀਕਾਂ ਦੱਸੀਆਂ, ਜਿਸ ਨਾਲ ਜ਼ਮੀਨ ਦੀ ਸਿਹਤ ਸੁਧਾਰ 'ਚ ਵਾਧਾ ਹੁੰਦਾ ਹੈ। ਇਸ ਮੌਕੇ 'ਤੇ ਇੰਜ. ਜਗਦੀਸ਼ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਉਪਲੱਬਧ ਮਸ਼ੀਨਾਂ ਅਤੇ ਸਬਸਿਡੀ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਮਸ਼ੀਨਾਂ ਲਈ ਬਿਨੈਪੱਤਰ ਜਮਾਂ ਕਰਵਾਏ ਹਨ, ਉਹ ਮਸ਼ੀਨਾਂ ਪ੍ਰਾਪਤ ਕਰਦੇ ਹੋਏ ਬਿੱਲ ਵਿਭਾਗ ਪਾਸ ਜਲਦੀ ਜਮਾਂ ਕਰਵਾਉਣ ਤਾਂ ਜੋ ਸਬਸਿਡੀ ਦੀ ਰਾਸ਼ੀ ਉਨ੍ਹਾਂ ਬੈਂਕ ਅਕਾਊਟਾਂ 'ਚ ਪਾਈ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਮਸ਼ੀਨਾਂ ਜਲਦੀ ਪ੍ਰਾਪਤ ਕਰਨ ਲਈ ਵੀ ਕਿਹਾ।

PunjabKesari

ਇਸ ਮੌਕੇ 'ਤੇ ਸ੍ਰੀ ਗੁਰਭਗਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਸ੍ਰੀ ਬਲਜਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਸ੍ਰੀ ਮੁਕੇਸ਼ ਚੰਦਰ ਪਿੰਡ ਰਾਣੀ ਭੱਟੀ, ਸ੍ਰੀ ਸੁਖਦੇਵ ਸਿੰਘ ਚਾਹੜਕੇ , ਸ੍ਰੀ ਸਬਦਲ ਸਿੰਘ ਸਰਪੰਚ ਪਿੰਡ ਤਲਵੰਡੀ ਆਬਦਾਰ, ਸ੍ਰੀ ਜਤਿੰਦਰ ਸਿੰਘ ਸਰਪੰਚ ਪਿੰਡ ਕੌਟਲੀ ਸਜਾਵਰ, ਸ੍ਰੀ ਗੁਰਿੰਦਰ ਸਿੰਘ ਸਾਬਕਾ ਸਰਪੰਚ ਤਲਵੰਡੀ ਆਬਦਾਰ, ਸ੍ਰੀ ਹਰਮਿੰਦਰ ਸਰਪੰਚ ਪਿੰਡ ਸਿੰਘਪੁਰ ਆਦਿ ਹਾਜਿਰ ਸਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ


author

Iqbalkaur

Content Editor

Related News