ਕੈਬਨਿਟ ਮੰਤਰੀ ਸਾਧੂ ਸਿੰਘ ਪੁੱਜੇ ਆਪਣੇ ਪੁਰਾਣੇ ਸਾਥੀ ਇਕਬਾਲ ਸ਼ੈਰੀ ਦੇ ਘਰ

Saturday, Jan 27, 2018 - 06:09 PM (IST)

ਕੈਬਨਿਟ ਮੰਤਰੀ ਸਾਧੂ ਸਿੰਘ ਪੁੱਜੇ ਆਪਣੇ ਪੁਰਾਣੇ ਸਾਥੀ ਇਕਬਾਲ ਸ਼ੈਰੀ ਦੇ ਘਰ


ਅੰਮ੍ਰਿਤਸਰ (ਵਾਲੀਆ) - ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਗਣਤੰਤਰ ਦਿਵਸ ਮੌਕੇ ਅਮ੍ਰਿਤਸਰ ਵਿਖੇ ਝੰਡਾ ਚੜਾਉਣ ਲਈ ਆਏ ਸਨ। ਉਹ ਆਪਣੀ ਇਸ ਅੰਮ੍ਰਿਤਸਰ ਦੀ ਫੇਰੀ ਦੌਰਾਨ ਆਪਣੇ ਪੁਰਾਣੇ ਅਤੇ ਨਜ਼ਦੀਕੀ ਸਾਥੀ ਪੰਜਾਬ ਕਾਂਗਰਸ ਦੇ ਸੱਕਤਰ ਇਕਬਾਲ ਸਿੰਘ ਸ਼ੈਰੀ ਦੇ ਗ੍ਰਹਿ ਵਿਖੇ ਪਹੁੰਚੇ। ਧਰਮਸੌਤ ਅਤੇ ਸ਼ੈਰੀ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ 'ਚ ਇਕੱਠੇ ਕੰਮ ਕਰ ਰਹੇ ਹਨ। ਪਿਛਲੀ ਵਾਰ ਜਦੋਂ ਧਰਮਸੌਤ ਵਿਧਾਇਕ ਸਨ ਅਤੇ ਸ਼ੈਰੀ ਦੇ ਗ੍ਰਹਿ ਵਿਖੇ ਆਏ ਤਾਂ ਸਾਬਕਾ ਕੌਂਸਲਰ ਬੀਬੀ ਸੁਰਜੀਤ ਕੌਰ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਕਿ ਅਗਲੀ ਵਾਰ ਜਦੋਂ ਉਹ ਉਨ੍ਹਾਂ ਦੇ ਘਰ ਆਉਣਗੇ ਤਾ ਮੰਤਰੀ ਬਣ ਕੇ ਆਉਣਗੇ। ਇਸੇ ਗੱਲ ਦੇ ਮੱਦੇਨਜ਼ਰ ਮੰਤਰੀ ਧਰਮਸੌਤ ਨੇ ਸਭ ਤੋਂ ਪਹਿਲਾਂ ਮਾਤਾ ਜੀ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਉਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਉਹ ਮੰਤਰੀ ਬਣ ਕੇ ਉਨਾਂ ਕੋਲ ਆਏ ਹਨ। ਇਸ ਮੌਕੇ ਸ਼ੈਰੀ ਪਰਿਵਾਰ ਦੇ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਧਰਮਸੌਤ ਨੂੰ ਸਨਮਾਨਿਤ ਕੀਤਾ ਗਿਆ। ਸੀਨੀਅਰ ਯੂਥ ਕਾਂਗਰਸ ਦੇ ਆਗੂ ਕੰਵਲਪ੍ਰੀਤ ਸਿੰਘ ਕਾਕੂ, ਸਤਨਾਮ ਸਿੰਘ ਲਾਟੀ, ਵੇਦ ਪ੍ਰਕਾਸ਼, ਸਰਬਜੀਤ ਸਿੰਘ ਢੋਟ ਸ਼ਾਰੂ ਆਦਿ ਹਾਜ਼ਰ ਸਨ।


Related News