ਵੱਡੀ ਖ਼ਬਰ : ਲੁਧਿਆਣਾ 'ਚ 3 ਮੰਜ਼ਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

08/12/2021 11:25:08 AM

ਲੁਧਿਆਣਾ (ਹਿਤੇਸ਼) : ਲੁਧਿਆਣਾ 'ਚ ਸੀਮਾ ਚੌਂਕ ਨੇੜੇ ਆਰ. ਕੇ. ਰੋਡ 'ਤੇ ਸਥਿਤ ਇਕ 3 ਮੰਜ਼ਿਲਾ ਇਮਾਰਤ ਵੀਰਵਾਰ ਨੂੰ ਡਿਗ ਗਈ। ਇਸ ਹਾਦਸੇ ਮਗਰੋਂ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ। ਫਿਲਹਾਲ ਮੌਕੇ 'ਤੇ ਰਾਹਤ ਕਾਰਜ ਜਾਰੀ ਹਨ ਅਤੇ ਪੁਲਸ ਵੀ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਤੜਕੇ ਸਵੇਰੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਨੇ ਪਹਿਲਾਂ ਪਤਨੀ ਤੇ ਫਿਰ ਸੱਸ ਨੂੰ ਮਾਰੀ ਗੋਲੀ

ਮਿਲੀ ਜਾਣਕਾਰੀ ਮੁਤਾਬਕ ਉਕਤ ਇਮਾਰਤ 'ਚ ਕੁੱਝ ਸਮਾਂ ਪਹਿਲਾਂ ਅੱਗ ਲੱਗੀ ਸੀ ਪਰ ਮਾਲਕ ਵੱਲੋਂ ਇਮਾਰਤ ਦੀ ਮੁਰੰਮਤ ਨਹੀਂ ਕਰਵਾਈ ਗਈ। ਪਿਛਲੇ ਦਿਨੀਂ ਭਾਰੀ ਬਾਰਸ਼ ਦੌਰਾਨ ਨਗਰ ਨਿਗਮ ਵੱਲੋਂ ਇਮਾਰਤ ਨੂੰ ਸੀਲ ਕਰ ਦਿੱਤਾ ਸੀ। ਅੱਜ ਸਵੇਰੇ ਇਮਾਰਤ ਦਾ ਉੱਪਰੀ ਹਿੱਸਾ ਡਿੱਗ ਗਿਆ ਅਤੇ ਇਮਾਰਤ ਅਤੇ ਲੇਬਰ ਕੁਆਰਟਰਾਂ 'ਚ ਮੌਜੂਦ ਕਈ ਲੋਕ ਮਲਬੇ ਹੇਠਾਂ ਆ ਗਏ।

ਇਹ ਵੀ ਪੜ੍ਹੋ : ਗੋਲੀਆਂ ਮਾਰ ਕੇ ਕਤਲ ਕੀਤੇ ਅਕਾਲੀ ਆਗੂ 'ਵਿੱਕੀ ਮਿੱਡੂਖੇੜਾ' ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ

ਇਸ ਮੌਕੇ ਮੌਜੂਦ ਲੋਕਾਂ ਨੇ ਇਮਾਰਤ ਦੇ ਮਾਲਕ ਵੱਲੋਂ ਸੀਲ ਤੋੜ ਦਾ ਦੋਸ਼ ਲਾਇਆ ਗਿਆ ਹੈ, ਜਦੋਂ ਕਿ ਮਾਲਕ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਦੀ ਇਮਾਰਤ 'ਚ ਕੋਈ ਮੌਜੂਦ ਨਹੀਂ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News