ਮਰਨ ਤੋਂ ਪਹਿਲਾਂ ਪੁੱਤ ਨੇ ਲਿਖਿਆ ਅਜਿਹਾ ਸੁਸਾਈਡ ਨੋਟ ਕਿ ਪੜ੍ਹ ਕੇ ਪੁਲਸ ਸਣੇ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
Wednesday, Jun 14, 2017 - 07:04 PM (IST)
ਮੋਹਾਲੀ— ਇਥੋਂ ਇਕ ਨੌਜਵਾਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਮਾਂ-ਬਾਪ ਲਈ ਅਜਿਹਾ ਸੁਸਾਈਡ ਨੋਟ ਲਿਖਿਆ, ਜਿਸ ਨੂੰ ਪੜ੍ਹ ਪੁਲਸ ਸਣੇ ਮਾਂ-ਬਾਪ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਿਲੀ ਜਾਣਕਾਰੀ ਮੁਤਾਬਕ ਫੇਜ਼-3 ਏ 'ਚ 32 ਸਾਲ ਦੇ ਵਿਨੋਦ ਨੇ ਆਪਣੇ ਘਰ 'ਚ ਫਾਹਾ ਲਗਾ ਕੇ ਸੋਮਵਾਰ ਨੂੰ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਮਾਂ-ਬਾਪ, ਭੈਣ ਅਤੇ ਇਕ ਹੋਰ ਸ਼ਖਸ ਖਿਲਾਫ ਸੁਸਾਈਡ ਨੋਟ ਲਿਖਿਆ। ਉਸ ਨੇ ਨੋਟ 'ਚ ਲਿਖਿਆ ਹੈ, ''ਸਸਕਾਰ ਤਾਂ ਦੂਰ, ਮੇਰੇ ਮਾਂ-ਬਾਪ ਨੂੰ ਲਾਸ਼ ਦੇਖਣ ਵੀ ਨਾ ਦਿੱਤੀ ਜਾਵੇ।''
ਪਿਤਾ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਫਾਰਮਾਸਿਸਟ ਸੀ। ਉਸ ਦਾ ਚਾਲ-ਚਲਣ ਠੀਕ ਨਹੀਂ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਬੇਦਖਲ ਕਰ ਦਿੱਤਾ ਸੀ ਅਤੇ ਉਹ ਵੱਖ ਰਹਿ ਰਿਹਾ ਸੀ। ਉਨ੍ਹਾਂ ਦਾ ਪੁੱਤ ਦੇ ਸਹੁਰੇ ਪਰਿਵਾਰ ਨਾਲ ਵੀ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੁਸਾਈਡ ਨੋਟ 'ਤੇ ਬੇਟੇ ਦੀ ਲਿਖਾਵਟ ਨਹੀਂ ਹੈ। ਇਹ ਸਭ ਉਸ ਤੋਂ ਕਰਵਾਇਆ ਗਿਆ ਹੈ।
ਪਿਤਾ ਨੇ ਦੱਸਿਆ ਕਿ ਸੋਮਵਾਰ ਪੁਲਸ ਨੇ ਫੇਜ਼-6 ਸਥਿਤ ਸਿਵਲ ਹਸਪਤਾਲ ਮੋਰਚਰੀ 'ਚ ਪੋਸਟਮਾਰਟਮ ਕਰਵਾਇਆ ਪਰ ਉਹ ਹਸਪਤਾਲ ਨਹੀਂ ਗਏ, ਕਿਉਂਕਿ ਐਤਵਾਰ ਦੀ ਰਾਤ 12.53 'ਤੇ ਉਨ੍ਹਾਂ ਦੀ ਨੂੰਹ, ਉਸ ਦਾ ਪਿਤਾ, ਮਾਂ-ਭਰਾ ਅਤੇ ਚਾਚਾ ਕੁਝ ਲੋਕਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਆਏ ਸਨ ਅਤੇ ਹਮਲਾ ਕੀਤਾ ਸੀ, ਜਿਸ 'ਚ ਮੇਰੀ ਪਤਨੀ, ਮੈਂ ਅਤੇ ਬੇਟੀ ਜ਼ਖਮੀ ਹੋ ਗਏ ਸਨ। ਪੁਲਸ ਕੰਟਰੋਲ ਰੂਮ 'ਚ ਫੋਨ ਕੀਤਾ ਪਰ ਕਿਸੇ ਨੇ ਫੋਨ ਨਾ ਚੁੱਕਿਆ। ਬਾਅਦ 'ਚ ਪੁਲਸ ਸਟੇਸ਼ਨ ਜਾ ਕੇ ਇਸ ਦੀ ਸ਼ਿਕਾਇਤ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੇਟੇ ਦੇ ਸਹੁਰੇ ਪਰਿਵਾਰ ਵਾਲੇ ਧਮਕੀ ਦੇ ਕੇ ਗਏ ਸਨ ਕਿ ਬੇਟੇ ਦੀ ਲਾਸ਼ ਨੂੰ ਦੇਖਣ ਨਾ ਆਉਣਾ। ਤ੍ਰਿਲੋਚਨ ਸਿੰਘ, ਐੱਸ. ਐੱਚ. ਓ. ਮਟੌਰ ਪੁਲਸ ਸਟੇਸ਼ਨ ਨੇ ਦੱਸਿਆ ਕਿ ਮ੍ਰਿਤਕ ਦੇ ਸਹੁਰੇ ਪਰਿਵਾਰ ਵਾਲੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਅੰਬਾਲਾ ਲੈ ਗਏ ਅਤੇ ਉਥੇ ਹੀ ਸਸਕਾਰ ਕੀਤਾ। ਪੁਲਸ ਸੁਸਾਈਡ ਨੋਟ ਦੇ ਆਧਾਰ 'ਤੇ ਮਾਂ ਕੋਲੋਂ ਵੀ ਪੁੱਛਗਿੱਛ ਕਰ ਰਹੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਪਿਤਾ ਨੇ ਕਿਹਾ ਕਿ ਬੇਟੇ ਦੇ ਸੁਸਾਈਡ ਨੂੰ ਲੈ ਕੇ ਐੱਸ. ਐੱਸ. ਪੀ. ਨੂੰ ਜਾਂਚ ਦੀ ਮੰਗ ਕੀਤੀ ਜਾਵੇਗੀ।
