ਵਿਧਵਾ ਮਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਹੋਈ ਮੌਤ
Wednesday, Aug 02, 2023 - 09:10 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਮਾਂ ਦੇ ਇਕਲੌਤੇ ਪੁੱਤਰ ਜਸਸਿਮਰਨਜੀਤ ਸਿੰਘ ਤਬਲਾਵਾਦਕ ਦੀ ਲੁਧਿਆਣਾ - ਫਿਰੋਜ਼ਪੁਰ ਕੌਮੀ ਮਾਰਗ 'ਤੇ ਪਿੰਡ ਦਾਖਾ ਦੇ ਸੀਨੀਅਰ ਸੈਕੰਡਰੀ ਸਕੂਲ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - Axis ਬੈਂਕ 'ਚ ਹੋਈ ਡਕੈਤੀ, ਮੋਟਰਸਾਈਕਲ 'ਤੇ ਆਏ ਲੁਟੇਰੇ ਲੁੱਟ ਕੇ ਲੈ ਗਏ 1 ਕਰੋੜ ਰੁਪਏ
ਮ੍ਰਿਤਕ ਨੌਜਵਾਨ ਤਬਲਾਵਾਦਕ ਜਸਸਿਮਰਨਜੀਤ ਸਿੰਘ (22) ਪੁੱਤਰ ਮਨਜੀਤ ਸਿੰਘ ਨਿਵਾਸੀ ਪਿੰਡ ਭਨੋਹੜ ਆਪਣੇ ਪਿੰਡ ਤੋਂ ਮੁੱਲਾਂਪੁਰ ਵੱਲ ਨੂੰ ਆਪਣੇ ਮੋਟਰ ਸਾਈਕਲ 'ਤੇ ਆ ਰਿਹਾ ਸੀ ਅਤੇ ਸਕੂਲ ਕੋਲ ਪੁੱਜਦਿਆਂ ਹੀ ਉਸ ਨੂੰ ਪਿੱਛੇ ਤੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਆਪਣੀ ਲਪੇਟ ਵਿਚ ਲੈ ਲਿਆ। ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਲੋਕ ਸੇਵਾ ਕਮੇਟੀ ਦੀ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਰਾਜਪਾਲ ਨੇ CM ਮਾਨ ਨੂੰ ਫ਼ਿਰ ਲਿਖਿਆ ਪੱਤਰ, ਬਾਬਾ ਸਾਹਿਬ ਦੇ ਭਾਸ਼ਣ ਦਾ ਹਵਾਲਾ ਦਿੰਦਿਆਂ ਕਹੀ ਇਹ ਗੱਲ
ਜਸਸਿਮਰਨਜੀਤ ਸਿੰਘ ਆਪਣੀ ਮਾਂ ਦਾ ਇਕੱਲਾ ਪੁੱਤ ਸੀ ਅਤੇ 10 ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਵੀ ਹੋ ਗਈ ਸੀ। ਮਾਂ ਦੇ ਇਕਲੌਤੇ ਪੁੱਤਰ ਦੀ ਮੌਤ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਮਾਂ ਉੱਪਰ ਦੁੱਖਾਂ ਦਾ ਪਹਾੜ ਕਹਿਰ ਬਣ ਕੇ ਢਹਿ ਗਿਆ ਜਿਸ ਨੂੰ ਵੇਖ ਕੇ ਹਰ ਵਿਅਕਤੀ ਦੀ ਅੱਖ ਨਮ ਹੋ ਰਹੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8