ਰੋਡ ''ਤੇ ਹਾਈਵੋਲਟੇਜ਼ ਡਰਾਮਾ, ਵਿਆਹ ਕਰਵਾਉਣ ਤੋਂ ਮੁੱਕਰਣ ''ਤੇ ਪ੍ਰੇਮੀ ਨੂੰ ਸ਼ਰੇਆਮ ਜੜੇ ਥੱਪੜ

Wednesday, Sep 11, 2019 - 12:15 PM (IST)

ਰੋਡ ''ਤੇ ਹਾਈਵੋਲਟੇਜ਼ ਡਰਾਮਾ, ਵਿਆਹ ਕਰਵਾਉਣ ਤੋਂ ਮੁੱਕਰਣ ''ਤੇ ਪ੍ਰੇਮੀ ਨੂੰ ਸ਼ਰੇਆਮ ਜੜੇ ਥੱਪੜ

ਜਲੰਧਰ (ਜ.ਬ.)— ਪੁਲਸ ਲਾਈਨ ਦੇ ਬਾਹਰ ਬੀਤੇ ਦਿਨ ਬਾਅਦ ਦੁਪਹਿਰ ਤਿੰਨ ਵਜੇ ਪ੍ਰੇਮੀ-ਪ੍ਰੇਮਿਕਾ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਸੜਕ 'ਤੇ ਭੱਜ ਰਹੇ ਨੌਜਵਾਨ ਨੂੰ ਲੜਕੀ ਲਗਾਤਾਰ ਥੱਪੜ ਅਤੇ ਮੁੱਕੇ ਮਾਰਦੀ ਹੋਈ ਪਿੱਛੇ-ਪਿੱਛੇ ਭੱਜ ਰਹੀ ਸੀ। ਕਾਫੀ ਅੱਗੇ ਜਾ ਕੇ ਜਦੋਂ ਲੋਕਾਂ ਨੇ ਨੌਜਵਾਨ ਨੂੰ ਘੇਰ ਕੇ ਫੜਿਆ ਤਾਂ ਮਾਮਲਾ ਵਿਆਹ ਤੋਂ ਮੁਕਰਨ ਦਾ ਨਿਕਲਿਆ, ਜਿਸ ਕਾਰਨ ਲੜਕੀ ਆਪਣੇ ਪ੍ਰੇਮੀ ਨੂੰ ਕੁੱਟ ਰਹੀ ਸੀ। ਲੜਕੀ ਦਾ ਦੋਸ਼ ਸੀ ਕਿ ਦੋ ਮਹੀਨੇ ਪਹਿਲਾਂ ਉਸ ਦੀ ਇਸ ਨੌਜਵਾਨ ਨਾਲ ਦੋਸਤੀ ਹੋਈ ਤੇ ਬਾਅਦ 'ਚ ਨੌਜਵਾਨ ਉਸ ਨੂੰ ਵਿਆਹ ਦੇ ਸੁਪਨੇ ਦਿਖਾਉਣ ਲੱਗਾ ਅਤੇ ਉਸ ਦੇ ਨਾਲ ਹੀ ਉਸ ਦੇ ਘਰ 'ਚ ਰਹਿਣ ਲੱਗਾ। ਲੜਕੀ ਨੇ ਦੋਸ਼ ਲਗਾਇਆ ਕਿ ਦੋ ਮਹੀਨਿਆਂ ਤੋਂ ਲੜਕਾ ਉਸ ਨਾਲ ਵਿਆਹ ਕਰਨ ਦੀ ਗੱਲ ਕਹਿ ਰਿਹਾ ਸੀ, ਜਿਸ ਬਾਰੇ ਉਸ ਨੇ ਆਪਣੇ ਮਾਪਿਆਂ ਨਾਲ ਵੀ ਗੱਲ ਕੀਤੀ ਅਤੇ ਉਹ ਮੰਨ ਵੀ ਗਏ। ਹੁਣ ਜਦੋਂ ਮਾਪਿਆਂ ਨੇ ਵਿਆਹ ਲਈ ਕਿਹਾ ਤਾਂ ਲੜਕਾ ਟਾਲ-ਮਟੋਲ ਕਰਨ ਲੱਗਾ।

ਆਖਿਰ ਜਦੋਂ ਦਬਾਅ ਵਧਿਆ ਤਾਂ ਲੜਕਾ ਬਿਨਾਂ ਕਿਸੇ ਨੂੰ ਦੱਸੇ ਘਰੋਂ ਭੱਜ ਗਿਆ। ਜਿਉਂ ਹੀ ਲੜਕੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਵੀ ਆਪਣੇ ਪ੍ਰੇਮੀ ਨੂੰ ਲੱਭਣ ਲਈ ਨਿਕਲੀ ਤੇ ਪੁਲਸ ਲਾਈਨ ਕੋਲ ਉਸ ਨੂੰ ਦਬੋਚ ਲਿਆ। ਪ੍ਰੇਮਿਕਾ ਨੂੰ ਦੇਖ ਕੇ ਨੌਜਵਾਨ ਸੜਕ 'ਤੇ ਭੱਜਣ ਲੱਗਾ ਪਰ ਲੜਕੀ ਨੇ ਉਸ ਨੂੰ ਕਾਬੂ ਕਰ ਕੇ ਸੜਕ 'ਤੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਸੜਕ 'ਤੇ ਸਾਰਾ ਵਿਵਾਦ ਹੁੰਦਾ ਵੇਖ ਕੇ ਲੋਕਾਂ ਨੇ ਨੌਜਵਾਨ ਨੂੰ ਘੇਰ ਲਿਆ ਤੇ ਲੜਕੀ ਕੋਲੋਂ ਸਾਰਾ ਮਾਮਲਾ ਜਾਣਨ ਤੋਂ ਬਾਅਦ ਨੌਜਵਾਨ ਨੂੰ ਵਿਆਹ ਕਰਵਾਉਣ ਦੀ ਨਸੀਹਤ ਦਿੱਤੀ। ਉਸ ਸਮੇਂ ਵੀ ਲੜਕੀ ਆਪਣੇ ਪ੍ਰੇਮੀ ਨੂੰ ਥੱਪੜ ਮਾਰਦੀ ਤੇ ਨਾਲ ਹੀ ਉਸ ਨਾਲ ਵਿਆਹ ਕਰਨ ਦੀ ਗੱਲ ਕਰਦੀ ਰਹੀ। ਭੀੜ ਨੇ ਲੜਕੇ-ਲੜਕੀ ਨੂੰ ਸਮਝਾ ਕੇ ਵਾਪਸ ਘਰ ਭੇਜ ਦਿੱਤਾ, ਜਦਕਿ ਇਸ ਵਿਵਾਦ ਸਬੰਧੀ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ।


author

shivani attri

Content Editor

Related News