ਲੇਖਕ ਪ੍ਰੋ: ਗੁਰਨਾਮ ਸਿੰਘ ਮੁਕਤਸਰ ਦੀ ਕਿਤਾਬ ''ਭਾਰਤੀ ਲੋਕ ਨੀਚ ਕਿਵੇਂ ਬਣੇ'' ਹੋਈ ਰਲੀਜ਼

07/06/2020 10:49:56 AM

ਭਵਾਨੀਗੜ੍ਹ(ਕਾਂਸਲ) - ਡਾ. ਬੀ.ਆਰ. ਅੰਬੇਡਕਰ ਪਾਰਕ ਵਿਖੇ ਸਮਾਜ ਦੇ ਬੁੱਧੀਜੀਵੀ ਲੇਖਕ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਦੀ 40 ਸਾਲਾ ਦੀ ਸਖ਼ਤ ਮਿਹਨਤ ਤੋਂ ਬਾਅਦ ਪੂਰੀ ਹੋਈ 1264 ਪੰਨਿਆ ਦੀ ਕਿਤਾਬ 'ਭਾਰਤੀ ਲੋਕ ਨੀਚ ਕਿਵੇ ਬਣੇ' ਨੂੰ ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ ਦੇ ਅਹੁਦੇਦਾਰ ਵੱਲੋਂ ਰਲੀਜ਼ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਅੰਬੇਡਕਰ ਚੇਤਨਾਂ ਮੰਚ ਦੇ ਪ੍ਰਧਾਨ ਚਰਨਾ ਰਾਮ ਨੇ ਦੱਸਿਆ ਕਿ 1264 ਪੰਨਿਆਂ ਦੀ ਇਸ ਕਿਤਾਬ ਵਿਚ ਭਾਰਤ ਦੇ ਇਤਿਹਾਸ ਦੀ ਸੰਪੂਰਨ ਕਿਤਾਬ ਹੈ ਜਿਸ ਵਿਚ ਭਾਰਤ ਦਾ ਸੱਚਾ ਅਤੇ ਸਾਫ ਸੁਥਰਾ ਇਤਿਹਾਸ, ਭਾਰਤ ਦਾ ਇਤਹਾਸ ਜਿਵੇਂ ਵੇਦ ਸ਼ਾਸਤਰ ਕਦੋਂ ਅਤੇ ਕਿਉਂ ਲਿਖੇ ਗਏ, ਸਿੱਖ ਫਲਸਫੇ ਬਾਰੇ ਜਾਣਕਾਰੀ, ਬੁੱਧ ਇੰਜ਼ਮ, ਦੇਵੀ ਦੇਵਤਿਆਂ ਦਾ ਇਤਿਹਾਸ, ਰਾਵਣ ਦਾ ਇਤਿਹਾਸ, ਕਬੀਰ ਜੀ ਦਾ, ਭਗਤ ਰਵਿਦਾਸ ਜੀ, ਦੇਵ ਦਾਸੀਆਂ, ਜੋਤੀ ਰਾਓ ਫੂਲੇ, ਅੰਬੇਡਕਰ ਸਾਹਿਬ ਅਤੇ ਭਾਰਤ ਵਿਚ ਹਰ ਉਸ ਮਨੁੱਖ ਦਾ ਇਤਿਹਾਸ ਜੋ ਮਨੁੱਖਤਾਂ ਲਈ ਲੜਦਿਆਂ ਆਪਣੀ ਜ਼ਿੰਦਗੀ ਖਤਮ ਕਰ ਗਏ ਇਕ ਕਿਤਾਬ ਵਿਚ ਮਿਲੇਗਾ ਅਤੇ ਇਹ ਕਿਤਾਬ ਬਿਲਕੁੱਲ ਸੱਚ ਦੇ ਅਧਾਰਿਤ ਹੈ। ਜਿਸ ਵਿਚ ਬਿਨ੍ਹਾਂ ਦਲੀਲ ਤੋਂ ਕੋਈ ਵੀ ਗੱਲ ਨਹੀਂ ਹੈ ਅਤੇ ਇਸ ਕਿਤਾਬ ਦਾ ਇਕ-ਇਕ ਪੰਨਾ ਇਤਿਹਾਸਕ ਹੈ। ਇਸ ਮੌਕੇ ਪ੍ਰਧਾਨ ਚਰਨਾ ਰਾਮ ਤੋਂ ਇਲਾਵਾ ਚੰਦ ਸਿੰਘ ਰਾਮਪੁਰਾ, ਹੰਸਰਾਜ, ਕ੍ਰਿਸ਼ਨ ਭੱੜੋ, ਮਾਸਟਰ ਕਮਲਜੀਤ, ਗੁਰਤੇਜ ਸਿੰਘ, ਗੁਰਮੀਤ ਸਿੰਘ ਕਾਲਾਝਾੜ, ਜਸਵਿੰਦਰ ਚੋਪੜਾ, ਰਾਮ ਸਿੰਘ, ਬਿਕਰਮ ਸਿੰਘ, ਕ੍ਰਿਸ਼ਨ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਡਾ.ਰਾਮਪਾਲ ਸਿੰਘ, ਜਗਜੀਤ ਸਿੰਘ ਨਾਭਾ ਅਤੇ ਹੋਰ ਸਮਾਜ ਦੇ ਚਿੰਤਕ ਲੋਕ ਵੀ ਸ਼ਾਮਿਲ ਸਨ। 


Harinder Kaur

Content Editor

Related News