ਪੁਲਸ ਨੇ ਦੇਹ ਵਪਾਰ ਦੇ ਅੱਡੇ ''ਤੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ ''ਚ ਮਿਲਿਆ ਜੋੜਾ

Saturday, Jan 18, 2020 - 04:39 PM (IST)

ਪੁਲਸ ਨੇ ਦੇਹ ਵਪਾਰ ਦੇ ਅੱਡੇ ''ਤੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ ''ਚ ਮਿਲਿਆ ਜੋੜਾ

ਮਾਨਸਾ (ਜੱਸਲ) : ਜ਼ਿਲਾ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਕੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸਰਦੂਨਗੜ੍ਹ ਪੁਲਸ ਨੂੰ ਮੁਖਬਰੀ ਮਿਲੀ ਕਿ ਕੋਈ ਵਿਅਕਤੀ ਬਾਹਰੋਂ ਔਰਤਾਂ ਮੰਗਵਾ ਕੇ ਦੇਹ ਵਪਾਰ ਦਾ ਧੰਦਾ ਚਲਾਉਂਦਾ ਹੋਇਆ ਮੋਟੇ ਪੈਸੇ ਕਮਾ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਸਿਵਲ ਕੱਪੜਿਆਂ ਵਿਚ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਰਦੂਨਗੜ੍ਹ ਦੇ ਘਰ ਇਕ ਗਾਹਕ ਦੇ ਤੌਰ 'ਤੇ ਵੱਖ-ਵੱਖ ਪਾਰਟੀਆਂ ਬਣਾ ਕੇ ਰੇਡ ਕੀਤੀ ਤਾਂ ਇਕ ਜੋੜੇ ਨੂੰ ਇਤਰਾਜ਼ਯੋਗ ਹਾਲਤ ਵਿਚ ਫੜਿਆ ਗਿਆ। 

ਇਸ ਦੌਰਾਨ ਮੌਕੇ 'ਤੇ ਅੱਡੇ ਦੇ ਸੰਚਾਲਕ ਕੁਲਦੀਪ ਸਿੰਘ ਨੂੰ ਵੀ ਕਾਬੂ ਕਰਕੇ ਉਸ ਕੋਲੋਂ ਨਗਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗੁਲਾਮ ਹਸ਼ਨ ਪੁੱਤਰ ਕਾਦਰ ਬਖਸ਼ ਵਾਸੀ ਪੁਲਗਾਮ (ਜੰਮੂ ਕਸ਼ਮੀਰ) ਅਤੇ ਪਰਮਜੀਤ ਕੌਰ ਪਤਨੀ ਫੌਜਾ ਸਿੰਘ ਵਾਸੀ ਲੋਹਗੜ ਨੂੰ ਮੌਕੇ 'ਤੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ। ਅਖੀਰ ਵਿਚ ਜ਼ਿਲਾ ਪੁਲਸ ਮੁਖੀ ਨੇ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਹ-ਵਪਾਰ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜ਼ਿਲੇ ਅੰਦਰ ਸਾਫ-ਸੁਥਰਾ ਤੇ ਪਾਰਦਰਸ਼ੀ ਪੁਲਸ ਪ੍ਰਸ਼ਾਸਨ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।


author

Gurminder Singh

Content Editor

Related News