ਭਾਜਪਾ ਦੇ ‘ਸੰਨੀ ਦਿਓਲ’ ਨੇ ਰਾਸ਼ਟਰਪਤੀ ਚੋਣਾਂ ’ਚ ਨਹੀਂ ਪਾਈ ਵੋਟ, ਜਾਣੋ ਕੀ ਹੈ ਕਾਰਨ

07/25/2022 9:06:09 AM

ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਾ ਸੰਨੀ ਦਿਓਲ ਸੋਮਵਾਰ ਨੂੰ ਰਾਸ਼ਟਰਪਤੀ ਦੀ ਹੋਈ ਚੋਣ ਵਿੱਚ ਵੋਟ ਪਾਉਣ ਨਹੀਂ ਆ ਸਕੇ। ਸੰਨੀ ਦਿਓਲ ਨੇ ਵੋਟ ਨਾ ਪਾਉਣ ’ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਦਾ ਇਲਾਜ ਵਿਦੇਸ਼ 'ਚ ਚੱਲ ਰਿਹਾ ਹੈ। ਦੱਸ ਦੇਈਏ ਕਿ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਵੋਟ ਨਾ ਪਾਉਣ ਨੂੰ ਲੈ ਕੇ ਕਾਫ਼ੀ ਆਲੋਚਨਾ ਹੋ ਰਹੀ ਹੈ। ਉਨ੍ਹਾਂ ਦੀ ਆਪਣੇ ਸੰਸਦੀ ਹਲਕੇ ਵਿੱਚ ਗੈਰ-ਮੌਜੂਦਗੀ ਨੂੰ ਲੈ ਕੇ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ।

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਸਰਕਾਰ ਦੇਵੇਗੀ ‘ਵਾਰਿਸ ਸ਼ਾਹ’ ਐਵਾਰਡ!

ਸੰਨੀ ਦਿਓਲ ਦੇ ਬੁਲਾਰੇ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਫਿਲਮ ਦੀ ਸ਼ੂਟਿੰਗ ਦੌਰਾਨ ਸੰਨੀ ਦਿਓਲ ਨੂੰ ਸੱਟ ਲੱਗ ਗਈ ਸੀ। ਉਸ ਦਾ ਪਹਿਲਾਂ ਮੁੰਬਈ ਵਿੱਚ ਇਲਾਜ ਹੋਇਆ ਪਰ ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਜਾਣਾ ਪਿਆ। ਉਹ ਪਿਛਲੇ 2 ਹਫ਼ਤਿਆਂ ਤੋਂ ਅਮਰੀਕਾ ਵਿੱਚ ਇਲਾਜ ਅਧੀਨ ਹੈ। ਇਸ ਕਾਰਨ ਉਹ ਰਾਸ਼ਟਰਪਤੀ ਦੀ ਹੋਈ ਚੋਣ ਦੌਰਾਨ ਦੇਸ਼ 'ਚ ਨਾ ਹੋਣ ਕਾਰਨ ਹਿੱਸਾ ਨਹੀਂ ਲੈ ਸਕੇ। ਬੁਲਾਰੇ ਨੇ ਕਿਹਾ ਕਿ ਜਿਵੇਂ ਹੀ ਸੰਨੀ ਦਿਓਲ ਠੀਕ ਹੋ ਜਾਣਗੇ, ਉਹ ਤੁਰੰਤ ਦੇਸ਼ ਪਰਤ ਆਉਣਗੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੰਨੀ ਦੀਆਂ 4 ਫਿਲਮਾਂ ਬਾਪ, ਸੂਰੀਆ, ਗਦਰ 2 ਅਤੇ ਆਪਨੇ 2 ਤਿਆਰ ਹੋ ਰਹੀਆਂ ਹਨ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

rajwinder kaur

This news is Content Editor rajwinder kaur