ਚੂੜੇ ਵਾਲੀ ਕੁੜੀ ਨੇ ਭਾਜਪਾ ਲੀਡਰ ਘਰ ਕਰ 'ਤਾ ਕਾਂਡ! CCTV ਵੇਖ ਰਹਿ ਜਾਓਗੇ ਹੱਕੇ-ਬੱਕੇ (ਵੀਡੀਓ)

Friday, Jul 26, 2024 - 03:36 PM (IST)

ਲੁਧਿਆਣਾ (ਵੈੱਬ ਡੈਸਕ): ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਭਾਜਪਾ ਆਗੂ ਦੇ ਘਰੋਂ ਇਕ ਚੂੜਾ ਪਾਈ ਹੋਈ ਕੁੜੀ ਐਕਟਿਵਾ ਚੋਰੀ ਕਰ ਕੇ ਫ਼ਰਾਰ ਹੋ ਗਈ। ਉਕਤ ਚੋਰਣੀ CCTV ਕੈਮਰੇ ਵਿਚ ਕੈਦ ਹੋ ਗਈ ਹੈ। CCTV ਫੁਟੇਜ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਚੂੜੇ ਵਾਲੀ ਸ਼ਾਤਿਰ ਚੋਰਣੀ ਚੋਰੀ ਕੀਤੀ ਹੋਈ ਐਕਟਿਵਾ 'ਤੇ ਆਉਂਦੀ ਹੈ ਤੇ ਆਪਣੇ ਸਾਥੀ ਨੂੰ ਨਾਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਜਾਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਬੋਰੀ 'ਚ ਪਾ ਕੇ ਸੁੱਟੀ ਲਾਸ਼

ਜਾਣਕਾਰੀ ਮੁਤਾਬਕ ਲੁਧਿਆਣਾ ਦੇ ਨਿਊ ਮਾਡਲ ਟਾਊਨ ਵਿਚ ਭਾਜਪਾ ਆਗੂ ਰਾਜਨ ਆਪਣੇ ਘਰ ਦੇ ਬਾਹਰ ਐਕਟਿਵਾ ਖੜ੍ਹੀ ਕਰ ਕੇ ਗਏ ਸੀ ਤੇ ਜਦੋਂ ਥੋੜ੍ਹੀ ਦੇਰ ਬਾਅਦ ਬਾਹਰ ਆ ਕੇ ਵੇਖਿਆ ਤਾਂ ਐਕਟਿਵਾ ਗਾਇਬ ਸੀ। ਜਦੋਂ ਉਨ੍ਹਾਂ ਵੱਲੋਂ ਆਲੇ-ਦੁਆਲੇ ਭਾਲ ਕੀਤੀ ਗਈ ਤਾਂ ਐਕਟਿਵਾ ਕਿਤੇ ਨਾ ਮਿਲੀ। ਛਾਣਬੀਣ ਦੌਰਾਨ ਸੀ.ਸੀ.ਟੀ.ਵੀ. ਕੈਮਰੇ ਵਿਚ ਇਕ ਚੂੜੇ ਵਾਲੀ ਔਰਤ ਐਕਟਿਵਾ ਲਿਜਾਉਂਦੀ ਦਿਸੀ। ਸੀ.ਸੀ.ਟੀ.ਵੀ. ਕੈਮਰੇ ਵਿਚ ਇਹ ਵੀ ਵੇਖਿਆ ਗਿਆ ਕਿ ਚੂੜੇ ਵਾਲੀ ਦੇ ਨਾਲ ਆਏ ਵਿਅਕਤੀ ਵੱਲੋਂ ਇਕ ਹੋਰ ਐਕਟਿਵਾ ਨੂੰ ਵੀ ਚਾਬੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਲਾਕ ਨਹੀਂ ਖੁੱਲ੍ਹਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਘਟਨਾ ਪੁਲਸ ਚੌਕੀ ਤੋਂ ਮਹਿਜ਼ 400 ਮੀਟਰ ਦੂਰੀ 'ਤੇ ਵਾਪਰੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News