ਬਾਇਓਮੀਟ੍ਰਿਕ ਮਸ਼ੀਨਾਂ ਖ਼ਰਾਬ, ਹਾਜ਼ਰੀ ਕਿਵੇਂ ਲਾਈਏ ਜਨਾਬ

Thursday, Aug 09, 2018 - 06:23 AM (IST)

ਬਾਇਓਮੀਟ੍ਰਿਕ ਮਸ਼ੀਨਾਂ ਖ਼ਰਾਬ, ਹਾਜ਼ਰੀ ਕਿਵੇਂ ਲਾਈਏ ਜਨਾਬ

 ਚੰਡੀਗਡ਼੍ਹ, (ਰਸ਼ਮੀ)- ਸਰਕਾਰੀ ਸਕੂਲਾਂ ’ਚ ਨਤੀਜਾ ਖ਼ਰਾਬ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਜਿਥੇ ਅਧਿਆਪਕਾਂ ’ਤੇ ਸਖਤੀ ਕਰਕੇ ਉਨ੍ਹਾਂ ਨੂੰ ਵਾਧੂ ਟਾਈਮ ਸਕੂਲ ’ਚ ਦੇਣ ਦੇ ਨਿਰਦੇਸ਼ ਦਿੱਤੇ, ਉਥੇ ਹੀ ਸਕੂਲਾਂ ’ਚ ਜੋ ਬਾਇਓਮੀਟ੍ਰਿਕ ਮਸ਼ੀਨਾਂ ਸਿੱਖਿਆ ਵਿਭਾਗ ਵਲੋਂ ਲਾਈਆਂ ਗਈਆਂ ਹਨ, ਉਨ੍ਹਾਂ ’ਚੋਂ ਕਈ ਵਰਕਿੰਗ ’ਚ ਨਹੀਂ ਹਨ।  ਅਜਿਹੇ ’ਚ ਅਧਿਆਪਕ ਕਿਵੇਂ ਹਾਜ਼ਰੀ ਲਾਉਣਗੇ।  ਹਰ ਰੋਜ਼ ਸਕੂਲਾਂ ਵਲੋਂ ਬਾਇਓਮੀਟ੍ਰਿਕ ਮਸ਼ੀਨਾਂ ਠੀਕ ਹੋਣ ਲਈ ਸਿੱਖਿਆ ਵਿਭਾਗ ਕੋਲ ਆ ਰਹੀਆਂ ਹਨ। ਕਿਸੇ ਸਕੂਲ ’ਚ ਜੇਕਰ ਕੋਈ ਮਸ਼ੀਨ ਠੀਕ ਹੈ ਵੀ ਤਾਂ ਉਥੇ ਅਧਿਆਪਕਾਂ ਨੂੰ ਲੰਮੀਆਂ ਕਤਾਰਾਂ ’ਚ ਅਟੈਂਡੈਂਸ ਲਾਉਣ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਉਥੇ ਹੀ ਸਕੂਲਾਂ ’ਚ ਬੀ. ਐੱਸ. ਐੱਨ. ਐੱਲ. ਦਾ ਬਰਾਡਬੈਂਡ ਹੈ, ਜਿਸ ’ਚ 2ਜੀ ਸਪੀਡ ਨਾਲ ਸਿਰਫ 30 ਜੀ. ਬੀ. ਹੀ ਡਾਟਾ ਮਿਲਦਾ ਹੈ,  ਜਿਸ ’ਚ ਦਫ਼ਤਰ ਦੇ ਹੋਰ ਕੰਮਾਂ ਤੋਂ ਲੈ ਕੇ ਅਟੈਂਡੈਂਸ,  ਫੀਸ ਡਿਪੋਜ਼ਿਟ ਆਦਿ ਸਾਰੇ ਕੰਮ ਲਏ ਜਾਂਦੇ ਹਨ।  ਇੰਟਰਨੈੱਟ ਸਪੀਡ ਘੱਟ ਹੋਣ ਕਾਰਨ ਅਧਿਅਾਪਕਾਂ ਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।   ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ’ਚ ਤਾਂ ਜੋ ਨਵੀਂ ਤੇ ਅੱਪਗ੍ਰੇਡ ਬਾਇਓਮੀਟ੍ਰਿਕ ਮਸ਼ੀਨ ਭੇਜੀ ਗਈ ਹੈ, ਉਹ ਉਲਟੀ ਹੈ। ਇਥੇ ਤਾਂ ਅਧਿਆਪਕਾਂ ਨੂੰ ਅਟੈਂਡੈਂਸ ਲਾਉਣ ਲਈ ਸਿਰ ਭਾਰ  ਅਾਸਣ ਹੀ ਕਗਾ।  ਇਸ ਕਾਰਨ ਅਧਿਆਪਕਾਂ ਤੋਂ ਅਟੈਂਡੈਂਸ ਹੀ ਨਹੀਂ ਲਗ ਰਹੀ ਹੈ। ਹਾਲਾਂਕਿ ਇਸ ਸਬੰਧੀ ਸਿੱਖਿਆ ਵਿਭਾਗ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਉਸਦੇ ਬਾਵਜੂਦ ਉਸ ਮਸ਼ੀਨ ਨੂੰ ਠੀਕ ਕਰਨ ਲਈ ਸਿੱਖਿਆ ਵਿਭਾਗ ਵਲੋਂ ਕੋਈ ਇੰਜੀਨੀਅਰ ਨਹੀਂ ਭੇਜਿਆ ਗਿਆ। 
ਕਿਥੋਂ ਖਰੀਦੀਅਾਂ ਇਹੋ ਜਿਹੀਆਂ ਮਸ਼ੀਨਾਂ, ਸੀ. ਬੀ. ਆਈ. ਜਾਂਚ ਦੀ ਮੰਗ ਕਰਾਂਗੇ
 ਯੂ. ਟੀ. ਕੇਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ  ਦੇ ਸੈਕਟਰੀ ਸੋਹਨ ਲਾਲ, ਜੋ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-46 ’ਚ ਲੈਕਚਰਾਰ ਹਨ, ਨੇ ਦੱਸਿਆ ਕਿ ਉਨ੍ਹਾਂ ਦੇ  ਸਕੂਲ ਦੀ ਵੀ ਬਾਇਓਮੀਟ੍ਰਿਕ ਮਸ਼ੀਨ ਖ਼ਰਾਬ ਚੱਲ ਰਹੀ ਹੈ। ਯੂ.  ਟੀ. ਕੇਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਛੇਤੀ ਹੀ ਸੀ. ਬੀ. ਆਈ.  ਜਾਂਚ ਦੀ ਵੀ ਮੰਗ ਕਰੇਗੀ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਕਿਥੋਂ ਖਰੀਦੀਆਂ ਗਈਆਂ ਹਨ, ਕਿਸ ਨੂੰ ਇਨ੍ਹਾਂ ਮਸ਼ੀਨਾਂ ਦਾ ਟੈਂਡਰ ਦਿੱਤਾ ਗਿਆ ਸੀ ਤੇ ਇਨ੍ਹਾਂ ਮਸ਼ੀਨਾਂ ਨੂੰ ਕਿੰਨੇ ਮੁੱਲ ’ਤੇ ਖਰੀਦਿਆ ਗਿਆ ਸੀ। ਮੀਟਿੰਗ ’ਚ ਸਵਰਣ ਸਿੰਘ  ਕੰਬੋਜ,  ਵਿਪਨਸ਼ੇਰ ਸਿੰਘ, ਪ੍ਰਦੀਪ ਕੁਮਾਰ, ਰਾਕੇਸ਼ ਪੂਰੀ,  ਸ਼ਮਸ਼ੇਰ ਸਿੰਘ, ਸੋਹਨ ਲਾਲ ਤੇ ਹਰਦੀਪ ਸਿੰਘ  ਸ਼ਾਮਲ ਹੋਏ। 
ਜੀ. ਐੱਮ. ਐੱਸ. ਐੱਸ. ਐੱਸ.-45:  ਪੰਜ ’ਚੋਂ ਇਕ ਮਸ਼ੀਨ ਖ਼ਰਾਬ
 ਜੀ. ਐੱਮ. ਐੱਸ. ਐੱਸ. ਐੱਸ.-45 ’ਚ ਕੁਲ 5 ਬਇਓਮੀਟ੍ਰਿਕ ਮਸ਼ੀਨਾਂ ਹਨ, ਜਿਸ ’ਚੋਂ ਸਿਰਫ ਚਾਰ ਹੀ ਵਰਕਿੰਗ ’ਚ ਹਨ ਅਤੇ ਇਕ ਖ਼ਰਾਬ ਚੱਲ ਰਹੀ ਹੈ।  
 ਜੀ. ਐੱਮ. ਐੱਸ. ਬੁਡ਼ੈਲ ’ਚ ਵੀ ਇਕ ਖ਼ਰਾਬ
 ਜੀ. ਐੱਮ. ਐੱਸ. ਬੁਡ਼ੈਲ ’ਚ ਦੋ ਮਸ਼ੀਨਾਂ ਹਨ, ਜਦੋਂ ਕਿ ਸਿਰਫ ਇਕ ਵਰਕਿੰਗ ’ਚ ਹੈ।  
ਹੈਂਗ ਵੀ ਹੁੰਦੀਆਂ ਹਨ ਮਸ਼ੀਨਾਂ :  ਯੂਨੀਅਨ
 ਬੁੱਧਵਾਰ ਨੂੰ ਯੂ. ਟੀ. ਕੇਡਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਨੇ ਇਕ ਮੀਟਿੰਗ ਕੀਤੀ। ਇਸ ਵਿਚ ਯੂਨੀਅਨ ਦੇ ਮੈਂਬਰਾਂ ਨੇ ਸਕੂਲਾਂ ’ਚ ਖ਼ਰਾਬ ਪਈਆਂ ਮਸ਼ੀਨਾਂ ਦੇ ਮੁੱਦੇ ’ਤੇ ਕਿਹਾ ਕਿ ਸ਼ਹਿਰ  ਦੇ ਸਾਰੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ’ਚ 80 ਤੋਂ 100 ਅਧਿਆਪਕ ਹਨ। ਇੰਟਰਨੈੱਟ ਸਿਸਟਮ ਹੌਲੀ ਹੋਣ ਕਾਰਨ ਬਾਇਓਮੀਟ੍ਰਿਕ ਮਸ਼ੀਨ ਨਾਲ ਇਕ ਅਧਿਆਪਕ ਨੂੰ ਹਾਜ਼ਰੀ ਲਾਉਣ ’ਚ ਇਕ ਮਿੰਟ ਲਗਦਾ ਹੈ ਕਿਉਂਕਿ ਇਹ ਬਾਇਓਮੀਟ੍ਰਿਕ ਮਸ਼ੀਨ ਆਧਾਰ ਕਾਰਡ ਨਾਲ ਲਿੰਕ ਕੀਤੀ ਗਈ ਹੈ ਅਤੇ ਹਾਜ਼ਰੀ ਲਾਉਂਦੇ ਸਮਾਂ ਆਪਣੇ ਆਧਾਰ ਕਾਰਡ ਦੇ ਆਖਰੀ 8 ਅੰਕ ਪਾਉਣੇ ਹੁੰਦੇ ਹਨ ਤੇ ਫਿਰ ਆਪਣੀ ਫਿੰਗਰ ਪੰਚ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਇੰਟਰਨੈੱਟ ਹੌਲੀ ਹੋਣ ਨਾਲ ਮਸ਼ੀਨ ਹੈਂਗ ਹੋ ਜਾਂਦੀ ਹੈ ਤੇ ਫਿਰ ‘ਐਰਰ’ ਲਿਖਿਆ ਆਉਂਦਾ ਹੈ ਤੇ ਸਾਰਿਅਾਂ ਦੀ ਹਾਜ਼ਰੀ ਨਹੀਂ ਲਗਦੀ। ਜਦੋਂ ਬਾਇਓਮੀਟ੍ਰਿਕ ਮਸ਼ੀਨ ‘ਐਰਰ’ ਦਾ ਨਿਸ਼ਾਨ ਦੇਣ ਲਗਦੀ ਹੈ ਤਾਂ ਫਿਰ ਸਾਰੇ ਅਧਿਆਪਕਾਂ  ਨੂੰ ਰਜਿਸਟਰ ’ਤੇ ਹਾਜ਼ਰੀ ਲਾਉਣੀ ਪੈਂਦੀ ਹੈ। 
 ਸਿੱਖਿਆ ਵਿਭਾਗ ’ਚ  ਖ਼ਰਾਬ ਮਸ਼ੀਨਾਂ ਕਾਰਨ ਲਗਾਤਾਰ ਪਹੁੰਚ ਰਹੀਆਂ ਸ਼ਿਕਾਇਤਾਂ  ਸਬੰਧੀ  ਜ਼ਿਲਾ ਸਿੱਖਿਆ ਅਧਿਕਾਰੀ ਅਨੁਜੀਤ ਕੌਰ ਵਲੋਂ 
ਸਾਰੇ ਕਲੱਸਟਰਾਂ ਤੋਂ ਬਾਇਓਮੀਟ੍ਰਿਕ ਮਸ਼ੀਨਾਂ ਦਾ ਸਟੇਟਸ ਮੰਗਿਆ ਗਿਆ ਹੈ, ਜਿਸ ’ਚ ਪਾਇਆ ਗਿਆ ਹੈ ਕਿ ਕਈ ਸਕੂਲਾਂ ’ਚ ਮਸ਼ੀਨਾਂ ਖ਼ਰਾਬ ਹਨ। 
 -ਸਰੋਜ ਮਿੱਤਲ, ਡਿਪਟੀ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ
 


Related News