ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਏ. ਡੀ. ਸੀ. ਪੀ . ਦਾ ਵੱਡਾ ਬਿਆਨ

Saturday, Nov 21, 2020 - 05:51 PM (IST)

ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਏ. ਡੀ. ਸੀ. ਪੀ . ਦਾ ਵੱਡਾ ਬਿਆਨ

ਅੰਮ੍ਰਿਤਸਰ (ਅਨਿਲ/ਅਰੁਣ)  :  ਪੰਜਾਬ 'ਚ ਲਗਾਤਾਰ ਜ਼ਬਰ-ਜਿਨਾਹ ਦੇ ਮਾਮਲੇ ਦਿਨ ਨਿੱਤ ਵੱਧਦੇ ਜਾ ਰਹੇ ਹਨ। ਇਸ ਕੜੀ ਅਧੀਨ ਇੱਕ ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਫਾਜਿਲਕਾ ਦੀ ਰਹਿਣ ਵਾਲੀ ਇੱਕ ਕੁੜੀ ਮਹਾਨਗਰ 'ਚ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਲਈ ਆਈ ਸੀ, ਜਿਸਦਾ ਗੁਰਦੁਆਰੇ 'ਚ ਪਰਸ ਗੁੰਮ ਹੋ ਗਿਆ ਸੀ। ਉਹ ਬਿਨਾਂ ਪੈਸੇ ਦੇ ਗੁਰਦੁਆਰੇ ਤੋਂ ਪੈਦਲ ਜਾ ਰਹੀ ਸੀ ਕਿ ਜਦੋਂ ਉਹ ਬਿਨਾਂਂ ਚੱਪਲ ਮਹਾਂ ਸਿੰਘ ਗੇਟ ਦੇ ਕਰੀਬ ਪਹੁੰਚੀ ਤਾਂ ਇੱਕ ਨੌਜਵਾਨ ਜੋ ਕਿ ਮੋਟਰਸਾਇਕਲ 'ਤੇ ਸਵਾਰ ਸੀ ,  ਉਸ ਨੇ ਉਕਤ ਕੁੜੀ ਨੂੰ ਬਿਨਾਂ ਚੱਪਲ ਪਹਿਨਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸ ਦਾ ਪਰਸ ਕਿਧਰੇ ਗੁੰਮ ਹੋ ਗਿਆ ਹੈ ਅਤੇ ਜਦੋਂ ਉਹ ਗੁਰਦੁਆਰੇ  ਦੇ ਬਾਹਰ ਆਈ ਤਾਂ ਉਸ ਦੀਆਂ ਚੱਪਲਾਂ ਵੀ ਕਿਸੇ ਨੇ ਚੁੱਕ ਲਈਆਂ। ਇਸ ਵਜ੍ਹਾਂ ਕਾਰਨ ਉਸਦੇ ਕੋਲ ਹੁਣ ਪੈਸੇ ਨਹੀਂ ਹੈ, ਨੌਜਵਾਨ ਨੇ ਮੌਕੇ ਦੀ ਨਜਾਕਤ ਨੂੰ ਵੇਖਦੇ ਹੋਏ ਉਸ ਕੁੜੀ ਨੂੰ ਮਦਦ ਕਰਨ ਦੇ ਬਹਾਨੇ ਮੋਟਰਸਾਈਕਲ 'ਤੇ ਬਿਠਾ ਕੇ ਚੱਪਲਾ ਲੈਣ ਲਈ ਉਸਨੂੰ ਬਾਜ਼ਾਰ ਲੈ ਗਿਆ ਅਤੇ ਆਪਣੇ ਹੋਰ ਸਾਥੀ ਨੂੰ ਸੱਦ ਕੇ ਕੁੜੀ ਨੂੰ ਮੋਟਰਸਾਇਕਲ 'ਤੇ ਬਿਠਾ ਕੇ ਪਿੰਡ ਲੋਪੋਕੇ ਵੱਲ ਲੈ ਗਿਆ।

ਇਹ ਵੀ ਪੜ੍ਹੋ : ਸਿਵਲ ਸਰਜਨ ਦਾ ਅਨੋਖਾ ਫਰਮਾਨ : ਸੀਨੀਅਰ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨਗੇ ਜੂਨੀਅਰ ਅਧਿਕਾਰੀ

ਏ . ਡੀ. ਸੀ. ਪੀ. ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਪੀੜਤਾ ਜੋ ਕਿ ਥਾਣਾ ਰਾਮਬਾਗ 'ਚ ਆਈ ਸੀ, ਜਿੰਨੇ ਸਬ ਇੰਸਪੈਕਟਰ ਰਾਜਬੀਰ ਕੌਰ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਮਹਾਨਗਰ 'ਚ ਗੁਰਦੁਆਰਾ 'ਚ ਮੱਥਾ ਟੇਕਣ ਉਪਰੰਤ ਉਸ ਦਾ ਪਰਸ ਕਿਧਰੇ ਗੁੰਮ ਹੋ ਗਿਆ ਤਾਂ ਉਹ ਪੈਦਲ ਜਾ ਰਹੀ ਸੀ ਕਿ ਉੱਥੇ ਰਸਤੇ ਵਿੱਚ ਇੱਕ ਨੌਜਵਾਨ ਜੋ ਕਿ ਮੋਟਰਸਾਇਕਲ 'ਤੇ ਸਵਾਰ ਸੀ ਜਿਸਦਾ ਨਾਂ ਜੁਵਰਾਜ ਸਿੰਘ ਜੋ ਕਿ ਪਹਿਲਾਂ ਇਕੱਲਾ ਸੀ। ਕੁੱਝ ਸਮੇਂ ਬਾਅਦ ਉਸਨੇ ਆਪਣੇ ਦੂਜੇ ਸਾਥੀ ਗੁਰਸੇਵਕ ਸਿੰਘ ਨੂੰ ਸੱਦ ਕੇ ਆਪਣੇ ਮੋਟਰਸਾਇਕਲ 'ਤੇ ਬਿਠਾ ਕੇ ਆਪਣੇ ਪਿੰਡ ਲੋਪੋਕੇ ਪਿੰਡ ਬਾਰਡਰ ਵੱਲ ਲੈ ਗਏ, ਜਿੱਥੇ ਇੱਕ ਸੁੰਨਸਾਨ ਪਿੰਡ ਦੀ ਜਗ੍ਹਾਂ 'ਤੇ ਆਪਣੇ ਹੋਰ 4 ਸਾਥੀਆਂ ਨੂੰ ਸੱਦਕੇ ਇਸ ਕੁੜੀ ਦੇ ਨਾਲ ਗੈਂਗਰੇਪ ਕੀਤਾ। ਗੈਂਗਰੇਪ ਕਰਨ ਉਪਰੰਤ ਲੜਕੀ ਨੂੰ ਰਾਤ ਕਰੀਬ ਦੋ-ਢਾਈ ਵਜੇ ਦੇ ਕਰੀਬ ਸ਼ਹਿਰ 'ਚ ਲਾਵਾਰਿਸ ਛੱਡ ਗਏ ਅਤੇ ਉਕਤ ਕੁੜੀ ਜੋ ਕਿ ਇਕੱਲੀ ਸੀ, ਜਿੱਥੇ ਉਸਨੇ ਗੁਰਦੁਆਰਾ 'ਚ ਕਮਰਾ ਲਿਆ ਹੋਇਆ ਸੀ, ਪੈਦਲ ਉੱਥੇ ਪਹੁੰਚੀ। ਇਸ ਉਪਰੰਤ ਕੁੜੀ ਨੇ ਸਵੇਰੇ ਥਾਣਾ ਰਾਮਬਾਗ ਪਹੁੰਚ ਕੇ ਪੁਲਸ ਨੂੰ ਇਤਲਾਹ ਦਿੱਤੀ। ਉਨ੍ਹਾਂ ਕਿਹਾ ਦੀ ਪੀੜਤ ਕੁੜੀ ਨੂੰ ਇਨਸਾਫ਼ ਦਿਵਾਉਣ 'ਚ ਪੁਲਸ ਵਚਨਬੱਧ ਹੈ । ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ।

ਇਹ ਵੀ ਪੜ੍ਹੋ : ਯੂਥ ਅਕਾਲੀ ਦਲ ਦੇ ਵਿਧਾਇਕ ਬੈਂਸ ਖਿਲਾਫ ਪ੍ਰਦਰਸ਼ਨ ਦੌਰਾਨ ਹੋਇਆ ਪੁਲਸ ਨਾਲ ਟਕਰਾਅ

ਕੀ ਕਹਿਣਾ ਹੈ ਏ . ਡੀ . ਸੀ . ਪੀ .  ਹਰਪਾਲ ਸਿੰਘ ਦਾ 
ਉਨ੍ਹਾਂ ਨੇ ਦੱਸਿਆ ਕਿ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਹੋਰ 3 ਹੋਰ ਦੋਸ਼ੀਆਂ ਵਿਰੁੱਧ ਛਾਪੇਮਾਰੀ ਜਾਰੀ ਹੈ । ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੋਸ਼ੀਆਂ ਵਿਰੁੱਧ ਜ਼ੁਰਮ 363, 376-ਡੀ 506 ਆਈ. ਪੀ. ਸੀ.  ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬਾਕੀ ਦੋਸ਼ੀ ਵੀ ਜਲਦ ਹੀ ਪੁਲਸ ਦੀ ਗ੍ਰਿਫਤ 'ਚ  ਹੋਣਗੇ ।

ਇਹ ਵੀ ਪੜ੍ਹੋ : ਰਾਜੋਆਣਾ ਦੀ ਫ਼ਾਂਸੀ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਹੱਥ ਖਿੱਚੇ


author

Anuradha

Content Editor

Related News