ਵੱਡੇ ਸ਼ੋਰੂਮ ਅਤੇ ਆਨਲਾਈਨ ਸ਼ਾਪਿੰਗ ਨੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਕੀਤਾ ਠੱਪ

Sunday, Oct 20, 2024 - 02:17 PM (IST)

ਤਰਨਤਾਰਨ(ਰਮਨ)-ਜ਼ਿਲ੍ਹੇ ਭਰ ’ਚ ਖੁੱਲ੍ਹ ਰਹੇ ਵੱਡੇ-ਵੱਡੇ ਮਾਲ ਅਤੇ ਸ਼ੋਰੂਮ ਹਰ ਸਾਲ ਛੋਟੇ ਦੁਕਾਨਦਾਰਾਂ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਜਾ ਰਹੇ ਹਨ, ਜਿਸਦੇ ਚੱਲਦਿਆਂ ਛੋਟੇ ਦੁਕਾਨਦਾਰਾਂ ਦਾ ਆਪਣਾ ਘਰ ਚਲਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਸਥਾਨਕ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਉਸੇ ਵੇਲੇ ਵੇਖਣ ਨੂੰ ਮਿਲੀ ਜਦੋਂ ਕਰਵਾ ਚੌਥ ਦਾ ਤਿਉਹਾਰ ਹੋਣ ਦੇ ਬਾਵਜੂਦ ਬਾਜ਼ਾਰਾਂ ’ਚ ਜ਼ਿਆਦਾਤਰ ਦੁਕਾਨਦਾਰ ਆਪਣੇ ਗਾਹਕਾਂ ਦਾ ਇੰਤਜ਼ਾਰ ਕਰਦੇ ਵੇਖੇ ਗਏ।

ਜਾਣਕਾਰੀ ਦੇ ਅਨੁਸਾਰ ਹਰ ਸਾਲ ਸ਼ਹਿਰ ’ਚ ਖੁੱਲ੍ਹ ਰਹੇ ਵੱਡੇ-ਵੱਡੇ ਮਾਲ, ਸ਼ੋਰੂਮ ਅਤੇ ਆਨਲਾਈਨ ਸ਼ਾਪਿੰਗ ਕਰਕੇ ਛੋਟੇ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਹੈ। ਘਰਾਂ ’ਚ ਬੈਠੇ ਲੋਕ ਆਨਲਾਈਨ ਸ਼ਾਪਿੰਗ ਕਰਦੇ ਹੋਏ ਵੰਨ-ਸੁਵੰਨੀਆਂ ਚੀਜ਼ਾਂ ਨੂੰ ਵੱਡੀ ਮਾਤਰਾ ’ਚ ਮਿਲਣ ਵਾਲੇ ਡਿਸਕਾਉਂਟ ਨੂੰ ਪ੍ਰਾਪਤ ਕਰਨ ਦੀ ਹੋੜ ’ਚ ਰੋਜ਼ਾਨਾ ਵਸਤੂਆਂ ਦੀ ਖਰੀਦਦਾਰੀ ਕਰਦੇ ਵੇਖੇ ਜਾ ਸਕਦੇ ਹਨ। ਕਰਵਾ ਚੌਥ ਦੇ ਤਿਉਹਾਰ ਮੌਕੇ ਸੁਹਾਗਣਾਂ ਵੱਲੋਂ ਵੱਡੀ ਗਿਣਤੀ ’ਚ ਸ਼ਿੰਗਾਰ ਨੂੰ ਲੈ ਕੇ ਮਹਿੰਗੀਆਂ ਵਸਤੂਆਂ ਦੀ ਖਰੀਦਦਾਰੀ ਅਕਸਰ ਕੀਤੀ ਜਾਂਦੀ ਹੈ ਪ੍ਰੰਤੂ ਅੱਜ ਦੇ ਸਮੇਂ ਵਿਚ ਛੋਟੇ ਦੁਕਾਨਦਾਰ ਵਿਹਲੇ ਹੋ ਕੇ ਬੈਠ ਗਏ ਹਨ, ਜੇ ਅਸੀਂ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਬਾਜ਼ਾਰਾਂ ’ਚ ਦੁਕਾਨਾਂ ਖੋਲ੍ਹ ਕੇ ਬੈਠੇ ਵੱਖ-ਵੱਖ ਦੁਕਾਨਦਾਰਾਂ ਵੱਲੋਂ ਆਈ ਚਲਾਈ ਕਰਦੇ ਹੋਏ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ ਕਿਉਂਕਿ ਦੁਕਾਨ ਉਪਰ ਲੋਕਾਂ ਵੱਲੋਂ ਖਰੀਦਦਾਰੀ ਕਰਨਾ ਬੰਦ ਕਰ ਦਿੱਤਾ ਗਿਆ ਹੈ, ਜਿਸ ਦਾ ਮੁੱਖ ਕਾਰਨ ਆਨਲਾਈਨ ਸ਼ਾਪਿੰਗ ਅਤੇ ਵੱਡੇ ਮਾਲ ਹਨ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਨੇ ਮਾਰੀ ਛਾਲ

ਪੁਰਾਣੇ ਸਮੇਂ ਵਿਚ ਔਰਤਾਂ ਆਪਣੇ ਪਰਿਵਾਰ ਸਮੇਤ ਕਰਵਾ ਚੌਥ ਦੇ ਤਿਉਹਾਰ ਮੌਕੇ ਦੁਕਾਨਾਂ ਉਪਰ ਖਰੀਦਦਾਰੀ ਕਰਦੀਆਂ ਵੇਖੀਆਂ ਜਾਂਦੀਆਂ ਸਨ ਪ੍ਰੰਤੂ ਅੱਜ ਦੇ ਇਸ ਮਾਹੌਲ ਵਿਚ ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਵੱਡੀ ਮਾਤਰਾ ਵਿਚ ਡਿਸਕਾਊਂਟ ਦਾ ਲਾਲਚ ਗ੍ਰਾਹਕਾਂ ਨੂੰ ਦਿੰਦੇ ਹੋਏ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ, ਜਿਸ ਦਾ ਖਮਿਆਜਾ ਛੋਟੇ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਜੇ ਅਜਿਹਾ ਹਾਲ ਰਿਹਾ ਤਾਂ ਆਉਣ ਵਾਲੇ ਕੁਝ ਸਾਲਾਂ ਵਿਚ ਛੋਟੇ ਦੁਕਾਨਦਾਰਾਂ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇਗਾ। ਸਥਾਨਕ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਮੌਜੂਦ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਡੇਲੀ ਬੇਸ ਉਪਰ ਮੋਟੇ ਵਿਆਜ਼ ਨਾਲ ਰੁਪਏ ਲੈ ਕੇ ਆਪਣੀ ਦੁਕਾਨਦਾਰੀ ਚਲਾਈ ਜਾ ਰਹੀ ਹੈ।

ਕਰਵਾ ਚੌਥ ਅਤੇ ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਰੌਣਕਾਂ ਨਜ਼ਰ ਨਹੀਂ ਆ ਰਹੀਆਂ ਹਨ, ਜਿਸ ਦਾ ਪ੍ਰਮੁੱਖ ਕਾਰਨ ਮਹਿੰਗਾਈ ਨੂੰ ਵੀ ਦੱਸਿਆ ਜਾ ਰਿਹਾ ਹੈ। ਇਸ ਕਰਵਾ ਚੌਥ ਦੇ ਤਿਉਹਾਰ ਮੌਕੇ ਬਾਜ਼ਾਰਾਂ ਵਿਚ ਆਵਾਜਾਈ ਤਾਂ ਜ਼ਰੂਰ ਨਜ਼ਰ ਆ ਰਹੀ ਹੈ ਪ੍ਰੰਤੂ ਗ੍ਰਾਹਕ ਦੁਕਾਨਦਾਰ ਤੋਂ ਖਰੀਦਦਾਰੀ ਕਰਦੇ ਨਹੀਂ ਨਜ਼ਰ ਆ ਰਹੇ। ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵੱਡੇ ਮੌਲ ਅਤੇ ਆਨਲਾਈਨ ਸ਼ਾਪਿੰਗ ਦੇ ਨਾਲ-ਨਾਲ ਮਹਿੰਗਾਈ ਨੇ ਛੋਟੇ ਦੁਕਾਨਦਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ

ਇਹ ਵੀ ਪੜ੍ਹੋ- ਨੌਜਵਾਨ ਪੀੜੀ ਕਿਉਂ ਹੋ ਰਹੀ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਜਾਣੋ ਕੀ ਹੋ ਸਕਦੀ ਵਜ੍ਹਾ

ਸਥਾਨਕ ਤਹਿਸੀਲ ਬਾਜ਼ਾਰ ਗਲੀ ਡੀ.ਐੱਸ.ਪੀ ਵਾਲੀ ਵਿਖੇ ਮੌਜੂਦ ਦੁਕਾਨਦਾਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਇਕ ਸਮਾਂ ਹੁੰਦਾ ਸੀ ਜਦੋਂ ਔਰਤਾਂ ਆਪਣੇ ਪਰਿਵਾਰ ਸਮੇਤ ਸ਼ਿੰਗਾਰ ਦਾ ਕੀਮਤੀ ਸਾਮਾਨ ਲੈਣ ਲਈ ਚਾਵਾਂ ਨਾਲ ਬਾਜ਼ਾਰ ਵਿਚ ਆਉਂਦੀਆਂ ਸਨ ਪ੍ਰੰਤੂ ਅੱਜ ਦੇ ਇਸ ਯੁੱਗ ਵਿਚ ਆਨਲਾਈਨ ਸ਼ਾਪਿੰਗ ਨੇ ਦੁਕਾਨਦਾਰਾਂ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਹੈ। ਸ਼ਰਮਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਸ਼ਹਿਰਾਂ ਵਿਚ ਖੁੱਲ੍ਹ ਰਹੇ ਧੜਾ-ਧੜ ਵੱਡੇ ਮਾਲ ਅਤੇ ਕੰਪਨੀਆਂ ਦੇ ਆਊਟਲੈੱਟ ਕਰਕੇ ਗ੍ਰਾਹਕਾਂ ਨੂੰ ਵੱਡੇ ਡਿਸਕਾਉਂਟ ਦਾ ਲਾਲਚ ਮਿਲ ਰਿਹਾ ਹੈ, ਜੋ ਬਾਜ਼ਾਰਾਂ ਵਿਚ ਆਉਣਾ ਹੁਣ ਪਸੰਦ ਨਹੀਂ ਕਰਦੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News