ਫਗਵਾੜਾ ਵਿਖੇ ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਦੇ ਮਾਮਲੇ 'ਚ ਕਈ ਤੱਥ ਆਏ ਸਾਹਮਣੇ

Tuesday, Jan 10, 2023 - 01:16 PM (IST)

ਫਗਵਾੜਾ ਵਿਖੇ ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਦੇ ਮਾਮਲੇ 'ਚ ਕਈ ਤੱਥ ਆਏ ਸਾਹਮਣੇ

ਫਗਵਾੜਾ (ਜਲੋਟਾ) : ਪੰਜਾਬ ’ਚ ਹਾਲਾਤ ਦਿਨੋਂ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਨਿੱਤ ਦਿਨ ਲੁੱਟਾਂ-ਖੋਹਾਂ, ਚੋਰੀਆਂ ਅਤੇ ਕਤਲ ਵਰਗੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਹੁਣ ਤਾਂ ਬਦਮਾਸ਼ਾਂ ’ਚ ‘ਖਾਕੀ’ ਦਾ ਖ਼ੌਫ਼ ਵੀ ਖ਼ਤਮ ਹੋ ਗਿਆ ਲੱਗਦਾ ਹੈ, ਜਿਸ ਦਾ ਸਬੂਤ ਐਤਵਾਰ-ਸੋਮਵਾਰ ਦਰਮਿਆਨੀ ਰਾਤ ਫਗਵਾੜਾ ’ਚ ਗੱਡੀ ਖੋਹ ਕੇ ਫ਼ਰਾਰ ਹੋਏ 4 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਗਏ ਪੁਲਸ ਮੁਲਾਜ਼ਮਾਂ ’ਤੇ ਹੋਈ ਫਾਇਰਿੰਗ ਤੋਂ ਮਿਲਦਾ ਹੈ। ਇਸ ਦੌਰਾਨ ਬਦਮਾਸ਼ਾਂ ਵੱਲੋਂ ਕੀਤੀ ਫਾਇਰਿੰਗ ਦੌਰਾਨ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਕਮਲ ਬਾਜਵਾ ਦੀ ਮੌਤ ਹੋ ਗਈ। ਲੁੱਟਾਂ-ਖੋਹਾਂ, ਚੋਰੀਆਂ ਅਤੇ ਕਤਲ ਵਰਗੀਆਂ ਵਾਰਦਾਤਾਂ ਕਾਰਨ ਫਗਵਾੜਾ ਵੀ ਸੁਰਖੀਆਂ ’ਚ ਰਹਿੰਦਾ ਹੈ, ਇੱਥੇ ਅਜਿਹੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਪੁਲਸ ਮੁਲਾਜ਼ਮ ਦਾ ਹਥਿਆਰਾਂ ਨਾਲ ਲੈਸ ਲੁਟੇਰਿਆਂ ਵੱਲੋਂ ਗੋਲ਼ੀ ਮਾਰ ਕੇ ਕਤਲ ਕਰਨ ’ਤੇ ਸਥਾਨਕ ਲੋਕਾਂ ’ਚ ਕਾਫ਼ੀ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਹੱਡ ਚੀਰਵੀਂ ਠੰਡ ਦਾ ਦੌਰ ਜਾਰੀ, ਸੂਬਾ ਸਰਕਾਰ ਵਲੋਂ ਬੱਚਿਆਂ ਦੀਆਂ ਛੁੱਟੀਆਂ ’ਚ ਵਾਧਾ

ਵੱਡੀ ਬੁਝਾਰਤ : ਆਖਰ ਫਗਵਾੜਾ ’ਚੋਂ ਹੀ ਕਿਉਂ ਖੋਹੀ ਗੱਡੀ?

ਹੁਣ ਵੱਡੀ ਬੁਝਾਰਤ ਇਹ ਵੀ ਬਣੀ ਹੋਈ ਹੈ ਕਿ ਆਖਰ ਹਥਿਆਰਾਂ ਨਾਲ ਲੈਸ ਮੁਲਜ਼ਮ ਲੁਟੇਰਿਆਂ ਨੇ ਫਗਵਾੜਾ ’ਚੋਂ ਹੀ ਗੱਡੀ ਕਿਉਂ ਖੋਹੀ? ਗੱਡੀ ਖੋਹ ਕੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ? ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਲੁਟੇਰੇ ਫਗਵਾੜਾ ਸ਼ਹਿਰ ਨਾਲ ਸਬੰਧਿਤ ਨਹੀਂ ਸਨ, ਸਗੋਂ ਕਿਸੇ ਹੋਰ ਸੂਬੇ ਤੋਂ ਆਏ ਸਨ, ਜਿਨ੍ਹਾਂ ਨੇ ਬਿਨਾਂ ਕਿਸੇ ਖ਼ੌਫ਼ ਤੋਂ ਪੁਲਸ ’ਤੇ ਫਾਇਰਿੰਗ ਕਰ ਦਿੱਤੀ। ਜ਼ਿਲ੍ਹਾ ਪੁਲਸ ਪ੍ਰਸ਼ਾਸਨ ਉਕਤ ਮਾਮਲੇ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ। ਫਿਲਹਾਲ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੰਗੀਨ ਵਾਰਦਾਤ ਤੋਂ ਬਾਅਦ ਵੱਡੇ ਅਧਿਕਾਰੀ ਨਹੀਂ ਚੁੱਕ ਰਹੇ ਫੋਨ

ਫਗਵਾੜਾ ’ਚ ਸੰਗੀਨ ਵਾਰਦਾਤ ਹੋਣ ਤੋਂ ਬਾਅਦ ਵੱਡੇ ਪੁਲਸ ਅਧਿਕਾਰੀਆਂ ਨੇ ਹੁਣ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਹਨ। ਪਤਾ ਨਹੀਂ ਕਿਉਂ ਉਕਤ ਜ਼ਿੰਮੇਵਾਰ ਅਧਿਕਾਰੀ ਸਪੱਸ਼ਟ ਜਵਾਬ ਦੇਣ ਤੋਂ ਕੰਨੀ ਕਤਰਾ ਰਹੇ ਹਨ, ਜਦ ਕਿ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਵੇ ਤੇ ਲੋਕਾਂ ਨੂੰ ਸਹੀ ਸੂਚਨਾ ਦਿੱਤੀ ਜਾਵੇ। ਉਕਤ ਵਾਰਦਾਤ ਕਿਸ ਸਮੇਂ ਵਾਪਰੀ ਕੋਈ ਵੀ ਪੁਲਸ ਅਧਿਕਾਰੀ ਨੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਰਹੀ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਪੈਦਾ ਹੋਇਆ ਇਕ ਹੋਰ ਸੰਕਟ, ਵੱਜੀ ਖਤਰੇ ਦੀ ਘੰਟੀ


ਮੁਲਜ਼ਮਾਂ ਨੇ ਦਿੱਲੀ ਤੋਂ ਕੀਤੀ ਸੀ ਵਾਰਦਾਤ ਦੌਰਾਨ ਇਸਤੇਮਾਲ ਗੱਡੀ ਦੀ ਚੋਰੀ

ਮੁਲਜ਼ਮਾਂ ਵੱਲੋਂ ਜਿਹੜੀ ਕਾਰ ਦਾ ਵਾਰਦਾਤ ਦੇ ਦੌਰਾਨ ਇਸਤੇਮਾਲ ਕੀਤਾ ਗਿਆ ਸੀ, ਉਹ ਗੱਡੀ ਨਵੀਂ ਦਿੱਲੀ ਤੋਂ ਚੋਰੀ ਕੀਤੀ ਗਈ ਸੀ ਤੇ ਜਿਸ ’ਤੇ ਨਵਾਂਸ਼ਹਿਰ ਜ਼ਿਲ੍ਹੇ ਦਾ ਫਰਜ਼ੀ ਨੰਬਰ ਲਗਾਇਆ ਗਿਆ ਸੀ। ਇਸ ਗੱਡੀ ਨੂੰ ਵੀ ਕਪੂਰਥਲਾ ਪੁਲਸ ਨੇ ਫਗਵਾੜਾ ਖੇਤਰ ਤੋਂ ਬਰਾਮਦ ਕਰ ਲਿਆ ਹੈ। ਪੁਲਸ ਸੂਤਰ ਦੱਸਦੇ ਹਨ ਕਿ ਇਹ ਪੂਰਾ ਗੈਂਗ ਕਿਸੇ ਵੱਡੇ ਅੰਤਰਰਾਜ਼ੀ ਗੈਂਗ ਨਾਲ ਜੁੜਿਆ ਹੋਇਆ ਹੈ, ਜੋ ਕਿਸੇ ਨਾ ਕਿਸੇ ਤਰੀਕੇ ਪੰਜਾਬ ਤੇ ਗੁਆਂਢੀ ਸੂਬਿਆਂ ’ਚ ਲੁੱਟ ਖੋਹ ਸਮੇਤ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉੱਥੇ ਹੀ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਮੁਲਜ਼ਮਾਂ ਨੇ ਕਪੂਰਥਲਾ ਪੁਲਸ ਦੇ ਸਨਮੁੱਖ ਕਈ ਅਜਿਹੇ ਵੱਡੇ ਖ਼ੁਲਾਸੇ ਕੀਤੇ ਹਨ, ਜਿਨ੍ਹਾਂ ਦੀ ਬਦੌਲਤ ਆਉਣ ਵਾਲੇ ਦਿਨਾਂ ’ਚ ਜ਼ਿਲ੍ਹਾ ਪੁਲਸ ਕਈ ਸੂਬਾ ਪੱਧਰੀ ਖ਼ੁਲਾਸੇ ਕਰ ਸਕਦੀ ਹੈ।

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News