ਬਠਿੰਡਾ ’ਚ ਵੱਡੀ ਵਾਰਦਾਤ: ਬੇਖ਼ੌਫ਼ ਹਮਲਾਵਰਾਂ ਨੇ ਚਲਾਈਆਂ ਗੋਲ਼ੀਆਂ, ਗੈਂਗਵਾਰ ’ਚ ਇਕ ਦੀ ਮੌਤ
Thursday, Oct 21, 2021 - 07:05 PM (IST)
ਬਠਿੰਡਾ (ਵਰਮਾ) : ਸ਼ਹਿਰ ਦੇ ਭੀੜਭਾੜ ਵਾਲੇ ਖੇਤਰ ਅਜੀਤ ਰੋਡ ’ਤੇ ਗੈਂਗਵਾਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਅਜੀਤ ਰੋਡ ਗਲੀ ਨੰਬਰ 6 ’ਚ ਵਾਪਰੀ ਇਸ ਘਟਨਾ ਨੇ ਸਾਰਿਆਂ ਨੂੰ ਡਰਾ ਦਿੱਤਾ। ਘਟਨਾ ਵਾਲੀ ਥਾਂ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਗੱਡੀਆਂ ’ਚ ਸਵਾਰ 7 ਲੋਕ ਗਲੀ ਨੰਬਰ 6 ’ਚ ਪਾਰਕ ਦੇ ਕੋਲ ਪਹੁੰਚੇ, ਜਿਨ੍ਹਾਂ ਨੇ ਪਹਿਲਾ ਰੇਕ ਕੀਤਾ, ਜਦੋਂ ਕਿ ਨਿਸ਼ਾਨਾ ਜੰਡਵਾਲਾ ਵਾਸੀ ਬੂਟਾ ਸਿੰਘ ਅਤੇ ਹਰਮਨਦੀਪ ਸਿੰਘ ਨਿਵਾਸੀ ਮਹਿਮਾ ਭਗਵਾਨਾ ਸਨ। ਉਥੇ ਜਿਵੇਂ ਹੀ ਬੂਟਾ ਸਿੰਘ ਬਾਹਰ ਆਇਆ ਤਾਂ ਦੋਸ਼ੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਰੌਲਾ ਸੁਣ ਕੇ ਹਰਮਨਦੀਪ ਬਾਹਰ ਆਇਆ ਤਾਂ ਉਸ ’ਤੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਬੂਟਾ ਸਿੰਘ ਦੀ ਲੱਤ ’ਚ ਗੋਲੀ ਲੱਗੀ ਜਦੋਂ ਕਿ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : ਮਾਂ ਨਾਲ ਨਾਜਾਇਜ਼ ਸਬੰਧਾਂ ਕਾਰਨ ਪਰਾਏ ਮਰਦ ਨੂੰ ਘਰ ਆਉਣ ਤੋਂ ਰੋਕਿਆ ਤਾਂ ਕਰਤੇ ਫਾਇਰ
ਇਸ ਦੌਰਾਨ ਦੁਕਾਨਦਾਰ ਜਸਕਰਨ ਸਿੰਘ ਪਾਣੀ ਲੈਣ ਲਈ ਬਾਹਰ ਗਿਆ, ਜਿਸ ਦੀ ਲੱਤ ’ਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਪੂਰਾ ਇਲਾਕਾ ਛਾਉਣੀ ’ਚ ਬਦਲ ਗਿਆ, ਕਿਸੇ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ ਗਿਆ। ਸਮਾਜ ਸੇਵੀ ਸੰਸਥਾਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲੈ ਗਈਆਂ, ਜਿੱਥੇ ਡਾਕਟਰਾਂ ਨੇ ਹਰਮਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ. ਪੀ. ਸਿਟੀ ਜਸਪਾਲ ਸਿੰਘ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ, ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਰਿਹਾਅ ਨਹੀਂ ਕੀਤਾ ਜਾਵੇਗਾ। ਉਸ ਨੇ ਮੰਨਿਆ ਕਿ ਇਹ ਇੱਕ ਵੱਡੀ ਗੈਂਗਵਾਰ ਸੀ, ਜਿੱਥੇ ਮੁਲਜ਼ਮਾਂ ਨੇ ਨਿਡਰ ਹੋ ਕੇ ਗੋਲੀਆਂ ਚਲਾਈਆਂ। ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਰਾਊਂਡ ਫਾਇਰ ਕੀਤੇ ਗਏ। ਉਥੇ ਮੌਜੂਦ ਇਕ ਹੋਰ ਗਵਾਹ ਦੇ ਅਨੁਸਾਰ, ਬਿੱਲਾ ਭੋਖੜਾ ਅਤੇ ਉਸਦੇ ਸਾਥੀਆਂ ਨੇ ਗੋਲੀਆਂ ਚਲਾਈਆਂ ਪਰ ਪੁਲਸ ਨੇ ਅਜੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।
ਸੀ. ਆਈ. ਏ. ਇੰਚਾਰਜ ਤਜਿੰਦਰ ਸਿੰਘ ਅਨੁਸਾਰ, ਮੁਲਜ਼ਮਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ ਹੈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਸਿੱਧੂ 'ਤੇ ਮੁੜ ਅੱਗ ਬਬੂਲਾ ਹੋਏ ਕੈਪਟਨ, ਚੰਨੀ ਨੂੰ ਦੱਸਿਆ 'ਗੁੱਡ ਬੁਆਏ'
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ