ਪੰਜਾਬ ''ਚ ਤੜਕਸਾਰ ਵੱਡਾ ਐਨਕਾਊਂਟਰ, ਚੱਲੀਆਂ ਤਾਬੜਤੋੜ ਗੋਲੀਆਂ (ਵੀਡੀਓ)

Thursday, Oct 24, 2024 - 10:02 AM (IST)

ਅੰਮ੍ਰਿਤਸਰ : ਅੰਮ੍ਰਿਤਸਰ 'ਚ ਤੜਕਸਾਰ ਐਨਕਾਊਂਟਰ ਦੀ ਖ਼ਬਰ ਸਾਹਮਣੇ ਆਈ ਹੈ। ਇਸ ਐਨਕਾਊਂਟਰ ਦੌਰਾਨ ਪੁਲਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਦੇਖਦੇ ਹੀ ਨਸ਼ਾ ਤਸਕਰਾਂ ਨੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਗੋਲੀਆਂ ਚਲਾਈਆਂ, ਜਿਸ ਕਾਰਨ ਇਕ ਤਸਕਰ ਜ਼ਖਮੀ ਹੋ ਗਿਆ, ਜਦੋਂ ਕਿ ਦੂਜੇ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।

ਇਹ ਵੀ ਪੜ੍ਹੋ : ਪੰਜਾਬ ਦੇ 4 ਸੰਸਦ ਮੈਂਬਰਾਂ ਦੇ ਪਰਿਵਾਰਕ ਮੈਂਬਰ ਲੜਨਗੇ ਵਿਧਾਨ ਸਭਾ ਜ਼ਿਮਨੀ ਚੋਣ

ਫਿਲਹਾਲ ਦੋਹਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨਸ਼ਾ ਤਸਕਰ ਅਸਲੇ ਦੀ ਡਿਲੀਵਰੀ ਕਰਨ ਆਏ ਸਨ। ਉਨ੍ਹਾਂ ਨੇ ਇਹ ਅਸਲਾ ਕਿਸੇ ਬੰਦੇ ਨੂੰ ਦੇਣਾ ਸੀ, ਜਦੋਂ ਉਹ ਡਿਲੀਵਰੀ ਦੇਣ ਲਈ ਪਾਰਕ 'ਚ ਪਹੁੰਚੇ ਤਾਂ ਪਹਿਲਾਂ ਹੀ ਉੱਥੇ ਪੁਲਸ ਮੌਜੂਦ ਸੀ ਕਿਉਂਕਿ ਪੁਲਸ ਨੂੰ ਇਸ ਦੀ ਸੂਚਨਾ ਪਹਿਲਾਂ ਹੀ ਮਿਲ ਗਈ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਧਮਾਕਾ : ਹੈਂਡ ਗ੍ਰਨੇਡ ਸੁੱਟਣ ਵਾਲੇ ਮੁਲਜ਼ਮਾਂ ਤੋਂ NIA ਕਰੇਗੀ ਪੁੱਛਗਿੱਛ

ਇਸ ਦੌਰਾਨ ਤਸਕਰਾਂ ਨੇ ਫਾਇਰਿੰਗ ਕਰ ਦਿੱਤੀ ਅਤੇ ਗੋਲੀਆਂ ਪੁਲਸ ਦੇ ਵਾਹਨਾਂ 'ਤੇ ਲੱਗੀਆਂ। ਜਦੋਂ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਕ ਤਸਕਰ ਦੇ ਗੋਲੀ ਲੱਗ ਗਈ, ਜਦੋਂ ਕਿ ਦੂਜੇ ਤਸਕਰ ਨੂੰ ਭੱਜਦੇ ਸਮੇਂ ਸੱਟ ਲੱਗ ਗਈ। ਪੁਲਸ ਦਾ ਕਹਿਣਾ ਹੈ ਕਿ ਉਕਤ ਦੋਵੇਂ ਵਿਅਕਤੀ ਨਸ਼ਾ ਤਸਕਰ ਵੀ ਹਨ, ਸ਼ਾਰਪ ਸ਼ੂਟਰ ਵੀ ਹਨ ਅਤੇ ਅਸਲੇ ਦੀ ਤਸਕਰੀ ਵੀ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


Babita

Content Editor

Related News