ਵੈਰੀ ਬਣਿਆ ਵੱਡਾ ਭਰਾ, ਛੋਟੇ ਭਰਾ ਦਾ ਕੀਤਾ ਕਤਲ

03/13/2020 11:55:11 PM

ਗਿੱਦੜਬਾਹਾ,(ਚਾਵਲਾ) : ਥਾਣਾ ਕੋਟਭਾਈ ਦੇ ਅੰਦਰ ਪੈਂਦੇ ਪਿੰਡ ਗਿਲਜੇਵਾਲਾ ਵਿਖੇ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਗਿਲਜੇਵਾਲਾ ਵਿਖੇ ਇਕ ਵਿਅਕਤੀ ਵਲੋਂ ਆਪਣੇ ਛੋਟੇ ਭਰਾ 'ਤੇ ਕਾਰ ਚੜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦਰਸ਼ਨ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਗਿਲਜੇਵਾਲਾ ਨੇ ਦੱਸਿਆ ਕਿ ਉਸ ਦਾ ਛੋਟਾ ਲੜਕਾ ਰਣਜੀਤ ਸਿੰਘ ਆਪਣੀ ਬਾਈਕ 'ਤੇ ਸਵਾਰ ਹੋ ਕੇ ਪਿੰਡ 'ਚ ਹੀ ਕਿਸੇ ਕੰਮ ਜਾ ਰਿਹਾ ਸੀ ਤਾਂ ਉਸ ਦੇ ਵੱਡੇ ਲੜਕੇ ਬੇਅੰਤ ਸਿੰਘ ਨੇ ਰੰਜਿਸ਼ ਦੇ ਚਲਦਿਆਂ ਆਪਣੇ ਛੋਟੇ ਭਰਾ ਦੇ 'ਚ ਕਾਰ ਮਾਰ ਉਸ ਨੂੰ ਦਰੜ ਦਿੱਤਾ। ਜਿਸ ਦੇ ਚਲਦਿਆਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਦੋਹਾਂ ਭਰਾਵਾਂ ਵਿਚ ਪਰਿਵਾਰਕ ਰੰਜਿਸ਼ ਚਲ ਰਹੀ ਸੀ, ਜਿਸ ਦੇ ਸਿੱਟੇ ਵਜੋਂ ਉਕਤ ਘਟਨਾ ਨੂੰ ਦੋਸ਼ੀ ਨੇ ਅੰਜ਼ਾਮ ਦਿੱਤਾ, ਇਸ ਸੰਬੰਧੀ ਥਾਣਾ ਕੋਟਭਾਈ ਮੁਖੀ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਅਤੇ ਦੋਸ਼ੀ ਦੇ ਪਿਤਾ ਦੇ ਬਿਆਨ ਦਰਜ਼ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਵਲੋਂ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News