ਘਰੋਂ ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਖੇਤਾਂ 'ਚ ਕੰਮ ਕਰਦੇ ਸਮੇਂ ਆਈ ਦਰਦਨਾਕ ਮੌਤ

Sunday, Oct 20, 2024 - 07:40 PM (IST)

ਭੀਖੀ/ਬੁਢਲਾਡਾ (ਤਾਇਲ/ਬਾਂਸਲ)- ਨੇੜਲੇ ਪਿੰਡ ਹੀਰੋਂ ਖੁਰਦ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਨੌਜਵਾਨ ਲਖਵੀਰ ਸਿੰਘ (37 ਸਾਲ) ਪੁੱਤਰ ਸਵ. ਲਾਲ ਸਿੰਘ ਦੀ ਖੇਤ ਵਿੱਚ ਕੰਮ ਕਰਦਿਆਂ ਹੋਏ ਹਾਦਸੇ ਦੌਰਾਨ ਮੌਤ ਹੋ ਗਈ ਹੈ। 

ਮ੍ਰਿਤਕ ਲਖਵੀਰ ਸਿੰਘ ਦੇ ਤਾਇਆ ਬੱਲਮ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਉਸ ਦਾ ਭਤੀਜਾ ਲਖਵੀਰ ਸਿੰਘ ਪਿਛਲੇ ਕਈ ਦਿਨਾਂ ਤੋਂ ਹਰਿਆਣਾ ਦੇ ਕੈਥਲ ਇਲਾਕੇ ਵਿੱਚ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ 'ਤੇ ਗਿਆ ਹੋਇਆ ਸੀ, ਜਿੱਥੇ ਕੰਮ ਕਰਦਿਆਂ ਗੱਠਾਂ ਵਾਲੀ ਟਰਾਲੀ ਤੋਂ ਪੈਰ ਫਿਸਲਣ ਕਾਰਨ ਉਹ ਹੇਠਾਂ ਡਿੱਗ ਪਿਆ ਤੇ ਇਸੇ ਦੌਰਾਨ ਟਰਾਲੀ ਦਾ ਟਾਇਰ ਉਸ ਦੇ ਸਰੀਰ ਉੱਤੋਂ ਦੀ ਲੰਘ ਜਾਣ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

PunjabKesari

ਇਹ ਵੀ ਪੜ੍ਹੋ- ਡਿਪ੍ਰੈਸ਼ਨ ਕਾਰਨ ਨੌਜਵਾਨ ਪੀਣ ਲੱਗਾ ਸ਼ਰਾਬ, ਸਵੇਰੇ ਜਦੋਂ ਖੁੱਲ੍ਹਿਆ ਦਰਵਾਜ਼ਾ ਤਾਂ ਉੱਡ ਗਏ ਹੋਸ਼

ਜ਼ਖ਼ਮੀ ਹੋਣ ਉਪਰੰਤ ਉਸ ਨੂੰ ਉਥੋਂ ਦੇ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ 10 ਸਾਲ ਦਾ ਪੁੱਤਰ ਅਤੇ ਪਤਨੀ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕੇ ਲਖਵੀਰ ਸਿੰਘ ਦੇ ਪਿਤਾ ਦੀ ਵੀ ਕਾਫੀ ਸਾਲ ਪਹਿਲਾਂ ਮੌਤ ਹੋ ਗਈ ਸੀ, ਤੇ ਇਸ ਕਾਰਨ ਲਖਵੀਰ ਹੀ ਪਰਿਵਾਰ ਵਿੱਚ ਕਮਾਈ ਦਾ ਇਕਲੌਤਾ ਸਾਧਨ ਸੀ। ਪਿੰਡ ਦੀ ਨਵੀਂ ਬਣੀ ਪੰਚਾਇਤ ਅਤੇ ਪਤਵੰਤਿਆਂ ਨੇ ਮ੍ਰਿਤਕ ਪਰਿਵਾਰ ਲਈ ਵਿਸ਼ੇਸ਼ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਕੁੜੀ ਦੇ ਰਿਸ਼ਤੇ ਲਈ ਮੁੰਡਾ ਦੇਖਣ ਗਿਆ ਸੀ ਪਰਿਵਾਰ, ਵਾਪਸ ਪਰਤੇ ਤਾਂ ਮੰਜ਼ਰ ਦੇਖ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News