ਵੱਡੀ ਖ਼ਬਰ: ਬਟਾਲਾ ਵਿਚ ਵੱਡਾ ਹਾਦਸਾ, ਕਈ ਲੋਕਾਂ ਦੀ ਮੌਤ
Monday, Sep 30, 2024 - 03:22 PM (IST)
ਬਟਾਲਾ (ਗੁਰਪ੍ਰੀਤ ਚਾਵਲਾ)- ਬਟਾਲਾ-ਕਾਦੀਆਂ ਰੋਡ 'ਤੇ ਅੱਜ ਦੁਪਹਿਰ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦਾ ਕਾਰਨ ਬੱਸ ਦੀ ਦੀ ਬ੍ਰੇਕ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਬ੍ਰੇਕ ਫੇਲ ਹੋਣ ਮਗਰੋਂ ਟਰੱਕ ਵਿਚ ਜਾ ਵੱਜੀ, ਜਿਸ ਕਾਰਨ ਸ਼ੁਰੂਆਤੀ ਖ਼ਬਰਾਂ ਮੁਤਾਬਕ ਕਈ ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ