ਗੁਰਮਤਿ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਹੋ ਸਕਦੇ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ
Sunday, Dec 18, 2022 - 10:21 PM (IST)
ਅੰਮ੍ਰਿਤਸਰ (ਸਰਬਜੀਤ) : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਜਲਦ ਹੀ ਪੰਥਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਦੀ ਨਿਯੁਕਤੀ ਹੋ ਸਕਦੀ ਹੈ। ਇਸ ਸਬੰਧੀ ਪੰਥਕ ਹਲਕਿਆਂ 'ਚ ਚਰਚਾ ਚੱਲ ਰਹੀ ਹੈ ਕਿ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਹੱਲ ਲਈ ਤਿਆਰ ਕੀਤੇ ਮਸੌਦੇ ਮੁਤਾਬਕ ਗਿਆਨੀ ਇਕਬਾਲ ਸਿੰਘ ਤੇ ਗਿਆਨੀ ਰਣਜੀਤ ਸਿੰਘ ਗੌਹਰ ਦੇ ਨਾਲ-ਨਾਲ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਦੇ ਰਹੇ ਗਿਆਨੀ ਬਲਦੇਵ ਸਿੰਘ ਦੀ ਬਜਾਏ ਗੁਰਮਤਿ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੂੰ ਇਹ ਸੇਵਾ ਸੌਂਪੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਅਗਵਾਕਾਰਾਂ ਨੇ 10 ਸਾਲਾ ਮਾਸੂਮ ਨੂੰ ਕੀਤਾ ਅਗਵਾ, ਟਿਕਟ ਚੈੱਕਰ ਦੀ ਹੁਸ਼ਿਆਰੀ ਨਾਲ ਬੱਚੇ ਨੂੰ ਛੱਡ ਕੇ ਭੱਜੇ ਮੁਲਜ਼ਮ
ਦੱਸਣਯੋਗ ਹੈ ਕਿ ਭਾਈ ਢੋਟੀਆਂ ਨੇ ਤਰਨਤਾਰਨ ਸਾਹਿਬ ਦੇ ਇਕ ਕਾਲਜ ਤੋਂ ਪੜ੍ਹਾਈ ਕਰਨ ਤੋਂ ਬਾਅਦ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਗੁਰਮਤਿ ਦੀ ਪੜ੍ਹਾਈ ਕੀਤੀ ਹੈ। ਉਹ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਦਸਮਗ੍ਰੰਥ ਤੇ ਹੋਰ ਪੁਰਾਤਨ ਗ੍ਰੰਥਾਂ ਦੇ ਵੀ ਮਾਹਿਰ ਹਨ। ਸਾਲ 2006 'ਚ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬਤੌਰ ਪ੍ਰਚਾਰਕ ਸੇਵਾਵਾਂ ਦੇ ਚੁੱਕੇ ਹਨ ਅਤੇ ਸਾਲ 2010 ਤੋਂ ਸ਼੍ਰੋਮਣੀ ਕਮੇਟੀ 'ਚ ਪ੍ਰਚਾਰਕ ਵਜੋਂ ਨਿਯੁਕਤ ਹੋਏ ਤੇ 2020 ਵਿੱਚ ਉਨ੍ਹਾਂ ਦੀ ਡਿਊਟੀ ਬਤੌਰ ਹੈੱਡ ਪ੍ਰਚਾਰਕ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ 'ਚ ਆਪਣਾ ਵੱਖਰਾ ਪ੍ਰਭਾਵ ਰੱਖਣ ਵਾਲੇ ਭਾਈ ਢੋਟੀਆਂ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਵੀ ਕਥਾ ਕਰ ਚੁੱਕੇ ਹਨ। ਸੰਗਤਾਂ ਉਨ੍ਹਾਂ ਦੀ ਕਥਾ ਨਾਲ ਵਿਸ਼ੇਸ਼ ਲਗਾਅ ਕਰਦੀਆਂ ਹਨ।
ਇਹ ਵੀ ਪੜ੍ਹੋ : ਜੈਪੁਰ ’ਚ ਵਾਪਰੀ ਸ਼ਰਧਾ ਕਤਲਕਾਂਡ ਵਰਗੀ ਘਟਨਾ, ਕਟਰ ਨਾਲ ਤਾਈ ਦੀ ਲਾਸ਼ ਦੇ ਟੁਕੜੇ ਕਰ ਜੰਗਲ ’ਚ ਸੁੱਟੇ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।