ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਸਬੰਧੀ ਕੀਤਾ ਵੱਡਾ ਐਲਾਨ (ਵੀਡੀਓ)

Sunday, Jul 15, 2018 - 11:24 AM (IST)

ਗੁਰਦਾਸਪੁਰ(ਬਿਊਰੋ)— ਜੇਕਰ ਪਿੰਡ ਦੇ ਲੋਕ ਸਰਬਸੰਮਤੀ ਨਾਲ ਪੰਚਾਇਤ ਦੀ ਕਰਨਗੇ ਚੋਣ ਤਾਂ ਭਗਵੰਤ ਮਾਨ ਦੇਣਗੇ ਉਨਾਂ ਨੂੰ ਵੱਡਾ ਇਨਾਮ। ਜੀ ਹਾਂ ਐੱਮ.ਪੀ. ਭਗਵੰਤ ਮਾਨ ਨੇ ਇਹ ਐਲਾਨ ਗੁਰਦਾਸਪੁਰ 'ਚ ਸੰਬੋਧਨ ਕਰਦੇ ਹੋਏ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਬਰਨਾਲਾ ਤੇ ਸੰਗਰੂਰ ਜ਼ਿਲੇ ਦੇ ਜਿਹੜੇ ਪਿੰਡ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਨਗੇ ਉਨਾਂ ਨੂੰ ਮਾਨ ਆਪਣੇ ਐੱਮ.ਪੀ. ਫੰਡ 'ਚੋਂ 5 ਲੱਖ ਦਾ ਇਨਾਮ ਦੇਣਗੇ। ਮਾਨ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਹੋਰ ਇਲਾਕਿਆਂ ਨੂੰ ਵੀ ਉਤਸ਼ਾਹਿਤ ਕਰਨ।
ਭਗਵੰਤ ਮਾਨ ਮੋਦੀ 'ਤੇ ਤੰਜ ਕੱਸਣ ਤੋਂ ਵੀ ਪਿੱਛੇ ਨਹੀਂ ਹਟੇ। ਮਲੋਟ 'ਚ ਮੋਦੀ ਵਲੋਂ ਪੱਗ ਨੂੰ ਆਪਣੇ ਸਿਰ ਤੋਂ ਕੁਝ ਸੈਕਿੰਡ ਬਾਅਦ ਹੀ ਉਤਾਰ ਦਿੱਤਾ ਗਿਆ ਸੀ, ਜਿਸ ਦੀ ਮਾਨ ਨੇ ਸਖਤ ਨਿੰਦਾ ਕੀਤੀ। ਮਾਨ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਸੰਸਦ 'ਚ ਚੁੱਕਣਗੇ।


Related News