ਬਾਜਵਾ ਦੇ ਬਿਆਨ ਨੂੰ ਹਥਿਆਰ ਬਣਾ ਭਗਵੰਤ ਮਾਨ ਨੇ ਕੈਪਟਨ ਨੂੰ ਘੇਰਿਆ

Tuesday, Jan 14, 2020 - 10:06 PM (IST)

ਜਲੰਧਰ: ਸੰਗਰੂਰ ਤੋਂ ਸਾਂਸਦ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਹਥਿਆਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਕੈਪਟਨ ਨੂੰ ਘੇਰਦਿਆਂ ਮਾਨ ਨੇ ਕਿਹਾ ਕਿ ਅਸੀਂ ਪਿਛਲੇ 3 ਸਾਲ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਹੁਣ ਤਾਂ ਉਨ੍ਹਾਂ ਦੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਕਹਿ ਦਿੱਤਾ ਹੈ ਕਿ ਪੰਜਾਬੀਆਂ ਨਾਲ ਧੋਖਾ ਹੋ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਇਕ ਫੇਲ੍ਹ ਮੁੱਖ ਮੰਤਰੀ ਹੈ। 

ਮਾਨ ਨੇ ਕਿਹਾ ਕਿ ਕੈਪਟਨ ਸਾਬ੍ਹ ਹੁਣ ਤਾਂ ਤੁਸੀਂ ਮੰਨ ਲਉਂ ਹੁਣ ਤਾਂ ਤੁਹਾਡੇ ਆਪਣੇ ਹੀ ਕਹੀ ਜਾਂਦੇ ਹਨ ਕਿ ਤੁਸੀਂ ਅਕਾਲੀਆਂ ਨਾਲ ਰਲੇ ਹੋਏ ਹੋ। ਮਾਨ ਨੇ ਕਿਹਾ ਕਿ ਕੈਪਟਨ ਸਾਬ੍ਹ ਨਾ ਤਾਂ ਤੁਸੀਂ ਬਰਗਾੜੀ ਮਾਮਲੇ 'ਚ ਕੋਈ ਐਕਸ਼ਨ ਲਿਆ ਤੇ ਨਾ ਮਜੀਠੀਆ ਖਿਲਾਫ, ਇਸ ਲਈ ਉਹ ਹਿੱਕ 'ਤੇ ਹੱਥ ਮਾਰ ਕੇ ਗੱਲਾਂ ਕਰਦੇ ਹਨ। ਹੁਣ ਤਾਂ ਤੁਹਾਡੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਹਿ ਦਿੱਤਾ ਕਿ ਮੁੱਖ ਮੰਤਰੀ ਨਿੰਕਮਾ ਹੈ, ਮੁੱਖ ਮੰਤਰੀ ਫੇਲ੍ਹ ਹੈ। ਮਾਨ ਨੇ ਕਿ ਕੋਈ ਗੱਲ ਨਹੀਂ 2 ਸਾਲਾਂ ਬਾਅਦ ਅਸੀਂ ਆ ਰਹੇ ਹਾਂ ਤੇ ਅਸੀਂ ਤੁਹਾਡੀਆਂ ਸਾਰੀਆਂ, ਜਿੰਨੀਆਂ ਵੀ ਅਕਾਲੀਆਂ ਨਾਲ ਆਪਸ ਵਿਚ ਮਿਲ ਕੇ ਖੇਡਾਂ ਖੇਡੀਆਂ ਹੋਈਆਂ ਹਨ, ਉਹ ਸਾਰੀਆਂ ਜਨਤਾ ਸਾਹਮਣੇ ਅਸੀਂ ਉਜਾਗਰ ਕਰਾਂਗੇ।


Related News