ਕੇਜਰੀਵਾਲ ਦੇ ਹੱਕ ''ਚ ਨਿੱਤਰੇ ਭਗਵੰਤ ਮਾਨ ਭਾਜਪਾ ਤੇ ਕੈਪਟਨ ''ਤੇ ਦੇ ਗਏ ਵੱਡਾ ਬਿਆਨ

02/03/2020 6:46:20 PM

ਨਵੀਂ ਦਿੱਲੀ/ਚੰਡੀਗੜ੍ਹ (ਕਾਂਸਲ) : ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ਵਲੋਂ ਭਾਜਪਾ 'ਤੇ ਖੂਬ ਰਗੜੇ ਲਗਾਏ ਜਾ ਰਹੇ ਹਨ। ਮਾਨ ਦਾ ਕਹਿਣਾ ਹੈ ਕਿ ਭਾਜਪਾ ਦਿੱਲੀ ਵਿਚ ਹਿੰਦੂ-ਮੁਸਲਿਮ ਕਰ ਰਹੀ ਹੈ। ਜਾਮਿਆ ਵਿਚ ਇਨ੍ਹਾਂ ਦੇ ਚੇਲਿਆਂ ਵਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਕਾਨੂੰਨ ਵਿਵਸਥਾ ਡਾਵਾਂ ਡੋਲ ਹੈ। ਸਿੱਧੀਆਂ ਲੋਕਾਂ ਵੱਲ ਕਰਕੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਜਦਕਿ ਪੁਲਸ ਕੋਲ ਖੜ੍ਹੀ ਮੁਸਕਰਾ ਰਹੀ ਹੈ। ਮਾਨ ਨੇ ਕਿਹਾ ਕਿ ਭਾਜਪਾ 5 ਗੁਣਾ ਵੱਧ ਛੋਟ ਦੇਣ ਦੀ ਗੱਲ ਕਰ ਰਹੀ ਹੈ ਪਰ ਭਾਜਪਾ ਇਸ ਦੀ ਸ਼ੁਰੂਆਤ ਪਹਿਲਾਂ ਉਨ੍ਹਾਂ ਸੂਬਿਆਂ ਤੋਂ ਕਿਉਂ ਨਹੀਂ ਕਰਦੀ ਜਿੱਥੇ ਉਸ ਦੀਆਂ ਸਰਕਾਰਾਂ ਹਨ। ਮਾਨ ਨੇ ਕਿਹਾ ਕਿ ਇਸ ਵਾਰ ਭਾਜਪਾ ਤੜੀ ਪਾਰ (ਉਸੇ ਦੇ ਸ਼ਹਿਰ 'ਚੋਂ ਬਾਹਰ ਹੋਵੇਗੀ) ਹੋਵੇਗੀ । 

ਕੈਪਟਨ ਅਮਰਿੰਦਰ ਸਿੰਘ ਦੇ ਪ੍ਰਚਾਰ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਕਿਹੜੇ ਮੂੰਹ ਨਾਲ ਦਿੱਲੀ 'ਚ ਪ੍ਰਚਾਰ ਕਰਨਗੇ। ਪੰਜਾਬ ਵਿਚ ਬਿਜਲੀ ਮਹਿੰਗੀ ਹੈ ਕਾਂਗਰਸ ਕਹਿ ਰਹੀ ਹੈ ਕਿ ਬਿਜਲੀ ਅਸੀਂ ਇਥੇ ਸਸਤੀ ਦੇਵਾਂਗੇ ਪਰ ਪਹਿਲਾਂ ਪੰਜਾਬ ਵਿਚ ਤਾਂ ਬਿਜਲੀ ਸਸਤੀ ਕਰੇ। ਕੈਪਟਨ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਪੂਰੇ ਕਰਨ। ਇਸ ਦੌਰਾਨ ਭਗਵੰਤ ਮਾਨ ਵਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੂੰ ਵੀ 'ਆਪ' 'ਚ ਸ਼ਾਮਲ ਕੀਤਾ ਗਿਆ। ਸਿੰਗਲਾ ਨੇ ਆਖਿਆ ਕਿ ਉਹ ਕੇਜਰੀਵਾਲ ਦੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ।

Gurminder Singh

This news is Content Editor Gurminder Singh