ਬੂਆ ਸਿੰਘ ਸੰਧੂ ਨੂੰ ਮਾਲ ਮੰਤਰੀ ਦਾ ਓ. ਐੱਸ. ਡੀ. ਲਾਇਆ

Monday, Jun 11, 2018 - 10:43 AM (IST)

ਬੂਆ ਸਿੰਘ ਸੰਧੂ ਨੂੰ ਮਾਲ ਮੰਤਰੀ ਦਾ ਓ. ਐੱਸ. ਡੀ. ਲਾਇਆ

ਚੰਡੀਗੜ੍ਹ : ਬੂਆ ਸਿੰਘ ਸੰਧੂ ਨੂੰ ਪੰਜਾਬ ਦੇ ਮਾਲ, ਜਲ ਸ੍ਰੋਤ ਅਤੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਵਿਸ਼ੇਸ਼ ਸਹਾਇਕ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬੂਆ ਸਿੰਘ ਸੰਧੂ ਪੁੱਤਰ ਇੰਦਰ ਸਿੰਘ ਦੀ ਨਿਯੁਕਤੀ ਸਬੰਧੀ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।  ਇਸ ਨਿਯੁਕਤੀ ਲਈ ਸੰਧੂ ਨੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।


Related News