ਇਸ਼ਕ 'ਚ ਅੰਨ੍ਹੀ ਪਤਨੀ ਦੀ ਕਰਤੂਤ: ਦਿਓਰ ਨਾਲ ਮਿਲ ਕੀਤਾ ਸੀ ਪਤੀ ਦਾ ਕਤਲ, ਇੰਝ ਖੁੱਲ੍ਹਿਆ ਰਾਜ

Sunday, Jul 12, 2020 - 12:02 PM (IST)

ਇਸ਼ਕ 'ਚ ਅੰਨ੍ਹੀ ਪਤਨੀ ਦੀ ਕਰਤੂਤ: ਦਿਓਰ ਨਾਲ ਮਿਲ ਕੀਤਾ ਸੀ ਪਤੀ ਦਾ ਕਤਲ, ਇੰਝ ਖੁੱਲ੍ਹਿਆ ਰਾਜ

ਬਠਿੰਡਾ (ਸੁਖਵਿੰਦਰ) : ਬੀਤੇ ਦਿਨੀਂ ਮੰਦਰ ਕਾਲੋਨੀ 'ਚ ਰਾਡ ਅਤੇ ਇੱਟਾਂ ਮਾਰ ਕੇ ਇਕ ਨੌਜਵਾਨ ਦੇ ਕੀਤੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇਸ ਮਾਮਲੇ 'ਚ ਮ੍ਰਿਤਕ ਦੀ ਪਤਨੀ ਅਤੇ ਛੋਟੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਨੁਸਾਰ ਮ੍ਰਿਤਕ ਦੀ ਪਤਨੀ ਦੇ ਆਪਣੇ ਉਕਤ ਦਿਉਰ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸਦਾ ਪਤੀ ਇਨ੍ਹਾਂ ਸਬੰਧਾਂ 'ਚ ਅੜਿੱਕਾ ਬਣਦਾ ਸੀ। ਉਸ ਨੂੰ ਰਸਤੇ ਤੋਂ ਹਟਾਉਣ ਦੇ ਲਈ ਦੋਵਾਂ ਨੇ ਮਿਲਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਛੋਟੇ ਭਰਾ ਨੇ ਸੁੱਤੀ ਪਈ ਭੈਣ ਨੂੰ ਗੋਲੀਆਂ ਨਾਲ ਭੁੰਨ੍ਹਿਆ

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੂਹਲਾ ਕਾਲੋਨੀ ਵਾਸੀ ਜਾਨੀ ਰਾਮ ਪੁੱਤਰ ਅਮੀ ਚੰਦ ਦੀ ਲਾਸ਼ ਕਾਲੋਨੀ ਦੇ ਨਜ਼ਦੀਕ ਸੁੰਨਸਾਨ ਜਗ੍ਹਾਂ ਤੋਂ ਬਰਾਮਦ ਕੀਤੀ ਸੀ। ਮ੍ਰਿਤਕ ਦੇ ਸਿਰ 'ਤੇ ਰਾਡ ਅਤੇ ਇੱਟਾਂ ਮਾਰ ਕੇ ਉਸਦਾ ਬੁਰੀ ਤਰ੍ਹਾਂ ਕਤਲ ਕੀਤਾ ਗਿਆ ਸੀ। ਪੁਲਸ ਨੇ ਇਸ ਸਬੰਧ 'ਚ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬਾਅਦ 'ਚ ਡੀ. ਐੱਸ. ਪੀ. ਸਿਟੀ-2 ਆਸ਼ਵੰਤ ਸਿੰਘ ਅਤੇ ਥਾਣਾ ਥਰਮਲ ਦੇ ਇੰਚਾਰਜ ਬਲਵਿੰਦਰ ਸਿੰਘ ਢਿੱਲੋਂ ਨੇ ਪੜਤਾਲ ਸ਼ੁਰੂ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ।

ਇਹ ਵੀ ਪੜ੍ਹੋਂ : ਹੈਵਾਨੀਅਤ: 19 ਸਾਲਾ ਕੁੜੀ ਨੂੰ ਅਗਵਾ ਕਰ ਕਈ ਦਿਨਾਂ ਤੱਕ ਕੀਤਾ ਗੈਂਗਰੇਪ, ਬੇਹੋਸ਼ ਹੋਣ 'ਤੇ ਵੀ ਨਹੀਂ ਬਕਸ਼ਿਆ

ਲੁਕ ਕੇ ਪਿੱਛੇ ਤੋਂ ਕੀਤਾ ਹਮਲਾ
ਪੁਲਸ ਨੂੰ ਪਤਾ ਚੱਲਿਆ ਕਿ ਮ੍ਰਿਤਕ ਦੀ ਪਤਨੀ ਰਾਧਾ ਦੇ ਮ੍ਰਿਤਕ ਦੇ ਹੀ ਛੋਟੇ ਭਰਾ ਟੋਨੀ ਨਾਲ ਨਾਜਾਇਜ਼ ਸਬੰਧ ਸਨ ਜੋ ਥ੍ਰੀ ਵਹੀਲਰ ਚਲਾਉਂਦਾ ਸੀ ਅਤੇ ਕੁਆਰਾ ਸੀ। ਮ੍ਰਿਤਕ ਜਾਨੀ ਰਾਮ ਉਕਤ ਸਬੰਧਾਂ ਦਾ ਵਿਰੋਧ ਕਰਦਾ ਸੀ ਜਿਸ ਕਾਰਨ ਦੋਵਾਂ ਦੀਆਂ ਅੱਖਾਂ ਵਿਚ ਰੜਕਦਾ ਸੀ। ਸ਼ੁੱਕਰਵਾਰ ਨੂੰ ਸਵੇਰੇ 4 ਵਜੇ ਜਦੋਂ ਜੋਨੀ ਰਾਮ ਕੰਮ 'ਤੇ ਜਾਣ ਲਈ ਸਾਈਕਲ 'ਤੇ ਨਿਕਲਿਆ ਤਾਂ ਘਰ ਤੋਂ ਲਗਭਗ 500 ਮੀਟਰ ਦੀ ਦੂਰੀ 'ਤੇ ਛੁਪੇ ਟੋਨੀ ਰਾਮ ਨੇ ਪਿੱਛੇ ਤੋਂ ਰਾਡ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸਦੇ ਡਿੱਗਣ ਤੋਂ ਬਾਅਦ ਟੋਨੀ ਨੇ ਨਜ਼ਦੀਕ ਪਲਾਟ 'ਚ ਸੁੱਟ ਦਿੱਤਾ ਅਤੇ ਇੱਟਾਂ ਨਾਲ ਉਸਦੇ ਸਿਰ 'ਤੇ ਕਈ ਵਾਰ ਕੀਤੇ ਜਿਸ ਨਾਲ ਉਸਦੀ ਮੌਤ ਹੋ ਗਈ। ਬਾਅਦ 'ਚ ਉਸ ਦੀ ਲਾਸ਼ ਨੂੰ ਇੱਟਾਂ ਹੇਠ ਦੱਬ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।


author

Baljeet Kaur

Content Editor

Related News