...ਜਦੋਂ ਦਿਵਿਆਂਗ ਦੇ ਸਵਾਲ ਦਾ ਜਵਾਬ ਨਾ ਦੇ ਸਕੀ ਹਰਸਿਮਰਤ ਕੌਰ ਬਾਦਲ
Saturday, May 04, 2019 - 01:11 PM (IST)

ਲਹਿਰਾ ਮੁਹੱਬਤ(ਮਨੀਸ਼) : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਬਾਦਲ ਵੱਲੋਂ ਸ਼ੁੱਕਰਵਾਰ ਨੂੰ ਪਿੰਡ ਲਹਿਰਾ ਮੁਹੱਬਤ, ਲਹਿਰਾ ਖਾਨਾ, ਲਹਿਰਾ ਸੌਂਧਾ, ਲਹਿਰਾ ਧੂਰਕੋਟ ਅਤੇ ਲਹਿਰਾ ਬੇਗਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਗਿਆ। ਪਿੰਡ ਲਹਿਰਾ ਬੇਗਾ ਵਿਖੇ ਬੀਬੀ ਹਰਸਿਮਰਤ ਕੌਰ ਬਾਦਲ ਜਦੋਂ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ ਤਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੀ ਗਰਾਂਟ ਦੇ ਸੋਹਲੇ ਗਾਉਂਦਿਆਂ ਉਨ੍ਹਾਂ ਕਿਹਾ ਕਿ ਮੈਂ ਆਪਣੇ ਕਾਰਕਜਾਲ 'ਚ ਕਿਸੇ ਨੂੰ ਕੋਈ ਗੱਪ ਨਹੀਂ ਮਾਰੀ ਅਤੇ ਨਾਂ ਹੀ ਕਿਸੇ ਪਾਰਟੀ ਵਰਕਰ ਜਾਂ ਆਮ ਨਾਗਰਿਕ ਨੂੰ ਕੋਈ ਲਾਰਾ ਲਗਾਇਆ ਹੈ। ਇੰਨੇ ਨੂੰ ਇਕੱਠ 'ਚ ਅੱਗੇ ਬੈਠੇ ਦਿਵਿਆਂਗ ਮੱਖਣ ਸਿੰਘ ਨੇ ਮੌਕੇ 'ਤੇ ਹੀ ਬੀਬੀ ਬਾਦਲ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ '5 ਸਾਲ ਪਹਿਲਾਂ ਸਕੂਟਰ ਦੇਣ ਦਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ।'
ਇਥੇ ਜਿਕਰਯੋਗ ਗੱਲ ਹੈ ਕਿ ਮੱਖਣ ਸਿੰਘ ਨੇ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਬੀਬੀ ਬਾਦਲ ਦਾ ਆਪਣੇ ਸਾਈਕਲ 'ਤੇ ਝੰਡੀਆਂ ਲਗਾ ਕੇ ਪ੍ਰਚਾਰ ਕੀਤਾ ਸੀ ਅਤੇ ਉਸ ਨੂੰ ਇਹ ਭਰੋਸਾ ਮਿਲਿਆ ਸੀ ਕਿ ਉਸ ਨੂੰ ਜਲਦ ਹੀ ਅੰਗਹੀਣ ਸਕੂਟਰ ਦਿੱਤਾ ਜਾਵੇਗਾ ਪਰ ਹੁਣ ਤੱਕ ਨਹੀਂ ਮਿਲਿਆ। ਇੰਨੇ ਵਿਚ ਹੀ ਬੀਬੀ ਹਰਸਿਮਰਤ ਬਾਦਲ ਧਰਮਸ਼ਾਲਾ ਦੇ ਪਿਛਲੇ ਗੇਟ ਰਾਹੀਂ ਨਿਕਲ ਕੇ ਅਗਲੇ ਰੂਟ ਲਈ ਚੱਲਦੇ ਬਣੇ।