ਬਠਿੰਡਾ ’ਚ ਹੈਵਾਨੀਅਤ, ਕੋਲਡਰਿੰਕ ’ਚ ਨਸ਼ਾ ਪਿਲਾ ਕੇ ਅਪਾਹਜ ਕੁੜੀ ਨਾਲ ਕੀਤਾ ਗੈਂਗਰੇਪ

Tuesday, Jun 01, 2021 - 05:15 PM (IST)

ਬਠਿੰਡਾ ’ਚ ਹੈਵਾਨੀਅਤ, ਕੋਲਡਰਿੰਕ  ’ਚ ਨਸ਼ਾ ਪਿਲਾ ਕੇ ਅਪਾਹਜ ਕੁੜੀ ਨਾਲ ਕੀਤਾ ਗੈਂਗਰੇਪ

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ  ਦੇ ਨਹੀਆਵਾਲ ਪਿੰਡ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਅਪਾਹਜ ਕੁੜੀ ਦੇ ਨਾਲ 3 ਲੋਕਾਂ ਵਲੋਂ ਕੋਲਡਰਿੰਗ ’ਚ ਨਸ਼ਾ ਪਿਲਾ ਕੇ ਗੈਂਗਰੇਪ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕੁੜੀ ਨੇ ਦੱਸਿਆ ਕਿ ਉਸ ਦੀ ਉਮਰ ਕਰੀਬ 18 ਸਾਲ ਦੀ ਹੈ ਅਤੇ ਪਿਛਲੇ ਐਤਵਾਰ ਨੂੰ ਉਹ ਆਪਣੇ ਘਰ ਜਾਣ ਲਈ ਰਸਤੇ ’ਚ ਖੜ੍ਹੀ ਸੀ।

ਇਹ ਵੀ ਪੜ੍ਹੋ: ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ

ਸੋਨੂੰ ਨਾਂ ਦਾ ਉਨ੍ਹਾਂ ਦਾ ਗੁਆਂਢੀ ਮੋਟਰਸਾਈਕਲ ’ਤੇ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਉਹ ਵੀ ਘਰ ਜਾ ਰਿਹਾ ਹੈ ਤਾਂ ਮੇਰੇ ਨਾਲ ਬੈਠ ਕੇ ਘਰ ਚੱਲੇ ਤਾਂ ਰਸਤੇ ’ਚ ਉਹ ਇਕ ਏਜੰਸੀ ਵੱਲ ਮੁੜ ਗਿਆ ਅਤੇ ਇਕ ਕਮਰੇ ’ਚ ਮੈਨੂੰ ਲੈ ਗਿਆ, ਜਿੱਥੇ ਪਹਿਲਾਂ ਤੋਂ ਹੀ 2 ਲੋਕ ਮੌਜੂਦ ਸਨ। ਪਹਿਲਾਂ ਮੈਨੂੰ ਕੋਲਡਰਿੰਗ ’ਚ ਨਸ਼ਾ ਪਿਲਾਇਆ ਗਿਆ ਅਤੇ ਫ਼ਿਰ ਤਿੰਨਾਂ ਨੇ ਮੇਰੇ ਨਾਲ ਗੈਂਗਰੇਪ ਕੀਤਾ। ਜਿਵੇਂ-ਤਿਵੇਂ ਮੈਨੂੰ ਉੱਥੋਂ ਕਿਸੇ ਸ਼ਖ਼ਸ ਨੇ ਕੱਢਿਆ ਅਤੇ ਪੁਲਸ ਥਾਣੇ ਲੈ ਗਿਆ। ਪੁਲਸ ਵਲੋਂ ਸਾਡੇ ਬਿਆਨ ਦਰਜ ਕੀਤੇ ਗਏ ਗਨ। ਪਰ ਤਿੰਨ ਦੋਸ਼ੀਆਂ ’ਚੋਂ ਸਿਰਫ਼ ਇਕ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਅਜੇ ਵੀ ਫ਼ਰਾਰ ਹਨ।

ਇਹ ਵੀ ਪੜ੍ਹੋ:  ਘਰੇਲੂ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਭਰਾ ਨੇ ਗੋਲ਼ੀ ਮਾਰ ਕਤਲ ਕੀਤਾ ਭਰਾ, ਭਤੀਜੇ ਦੀ ਹਾਲਤ ਨਾਜ਼ੁਕ


author

Shyna

Content Editor

Related News