ਲੋਕਾਂ ਦੀ ਖੁਸ਼ੀ ਤੋਂ ਸਾਫ ਜ਼ਾਹਿਰ ਹੈ ਕਿ ਕਾਂਗਰਸ ਦੀ ਹੀ ਹੋਵੇਗੀ ਅਗਲੀ ਸਰਕਾਰ : ਵੜਿੰਗ

Wednesday, Apr 24, 2019 - 12:21 PM (IST)

ਲੋਕਾਂ ਦੀ ਖੁਸ਼ੀ ਤੋਂ ਸਾਫ ਜ਼ਾਹਿਰ ਹੈ ਕਿ ਕਾਂਗਰਸ ਦੀ ਹੀ ਹੋਵੇਗੀ ਅਗਲੀ ਸਰਕਾਰ : ਵੜਿੰਗ

ਬਠਿੰਡਾ (ਬਲਵਿੰਦਰ) : ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵਡਿੰਗ ਦਾ ਬਠਿੰਡਾ ਹਲਕੇ ਦੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਜਾ ਵੜਿੰਗ ਦੀ ਇਸ ਚੋਣ ਮੁਹਿੰਮ ਦਾ ਆਗਾਜ਼ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਅਤੇ ਲੋਕਾਂ ਦੇ ਸਾਹਮਣੇ ਹੋ ਕੇ ਰਾਜਾ ਵੜਿੰਗ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਉਣ ਨੂੰ ਕਿਹਾ। ਤਲਵੰਡੀ ਸਾਬੋ 'ਚ ਰੱਖੇ ਰੋਡ ਸ਼ੋਅ ਦੌਰਾਨ ਹਜ਼ਾਰਾਂ ਲੋਕਾਂ ਨੇ ਮਿਲ ਕਰ ਕੇ ਰਾਜਾ ਵੜਿੰਗ ਦਾ ਸਵਾਗਤ ਕੀਤਾ। ਇਸ ਮੌਕੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੇ ਕਿਹਾ ਲੋਕਾਂ ਦੇ ਸਵਾਗਤ ਤੇ ਖੁਸ਼ੀ ਤੋਂ ਜਾਪ ਰਿਹਾ ਹੈ ਕਿ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ ਕਿਉਂਕਿ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਪਾਰੀ ਜਾਂ ਕਿਸਾਨ ਹੀ ਨਹੀਂ, ਸਗੋਂ ਹਰ ਵਰਗ ਦੁਖੀ ਹੈ।


author

cherry

Content Editor

Related News