ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ

Saturday, Jan 01, 2022 - 09:14 AM (IST)

ਬਟਾਲਾ/ਘੁਮਾਣ (ਬੇਰੀ, ਸਰਬਜੀਤ, ਜ.ਬ.) - ਬਟਾਲਾ ਦੇ ਕਸਬਾ ਘੁਮਾਣ ਵਿਖੇ ਇਕ ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ 2 ਵਿਅਕਤੀਆਂ ਵਲੋਂ ਇਕ ਨੌਜਵਾਨ ਦਾ ਚਾਕੂ ਮਾਰ-ਮਾਰ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਥਾਣਾ ਘੁਮਾਣ ਦੇ ਐੱਸ. ਐੱਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਲਖਨਪਾਲ ਉਰਫ਼ ਅਜੇ ਵਾਸੀ ਵੀਲਾ ਬੱਜੂ ਆਪਣੇ 2 ਰਿਸ਼ਤੇਦਾਰਾਂ ਜੋ ਆਪਸ ’ਚ ਸਕੇ ਭਰਾ ਹਨ, ਦੇ ਨਾਲ ਪੇਂਟ ਦਾ ਕੰਮ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ’ਤੇ CM ਚੰਨੀ ਤੇ ਮੰਤਰੀ ਆਸ਼ੂ ਦਾ ਡਬਲ ਅਟੈਕ, ਵਿੰਨ੍ਹੇ ਇਹ ਨਿਸ਼ਾਨੇ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਆਪਸ ’ਚ ਇਕ ਹਜ਼ਾਰ ਰੁਪਏ ਦਾ ਲੈਣ-ਦੇਣ ਸੀ। ਪੈਸਿਆਂ ਦੀ ਖ਼ਾਤਰ ਉਕਤ ਵਿਅਕਤੀਆਂ ਨੇ ਲਖਨਪਾਲ ਨੂੰ ਘੁਮਾਣ ਵਿਖੇ ਸਦਿਆ ਅਤੇ ਕਿਹਾ ਕਿ ਆ ਕੇ ਆਪਣੇ ਪੈਸੇ ਲੈ ਜਾਵੇ। ਇਸ ਦੌਰਾਨ ਜਦੋਂ ਲਖਨਪਾਲ ਉੱਥੇ ਪਹੁੰਚਿਆ ਤਾਂ ਉਕਤ ਵਿਅਕਤੀਆਂ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲਖਨਪਾਲ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਖਨਪਾਲ ਦੇ ਪਰਿਵਾਰਕ ਮੈਂਬਰ, ਜੋ ਬਿਆਨ ਦਰਜ ਕਰਵਾਉਣਗੇ ਉਸ ਮੁਤਾਬਕ ਪੁਲਸ ਅਗਲੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕਤਲ ਕਰਨ ਵਾਲੇ ਵਿਅਕਤੀ ਜਲਦ ਹੀ ਪੁਲਸ ਹਿਰਾਸਤ ’ਚ ਹੋਣਗੇ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?

 


rajwinder kaur

Content Editor

Related News