ਹੈਰੋਇਨ ਸਮੇਤ 3 ਨੌਜਵਾਨ ਗ੍ਰਿਫਤਾਰ
Monday, Mar 16, 2020 - 04:18 PM (IST)
ਬਟਾਲਾ (ਬੇਰੀ) : ਥਾਣਾ ਸਦਰ ਤੇ ਘਣੀਏ-ਕੇ-ਬਾਂਗਰ ਦੀ ਪੁਲਸ ਨੇ ਹੈਰੋਇਨ ਸਮੇਤ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਏ.ਐੱਸ.ਆਈ. ਬਲਰਾਜ ਸਿੰਘ ਨੇ ਪੁਲਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਪੁਲ ਡਰੇਨ ਬੱਲ ਤੋਂ ਸੁਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਪੁਰੀਆਂ ਨੂੰ 1 ਗ੍ਰਾਮ 25 ਮਿਲੀਗ੍ਰਾਮ ਅਤੇ ਥਾਣਾ ਘਣੀਏ-ਕੇ-ਬਾਂਗਰ ਦੇ ਏ.ਐੱਸ.ਆਈ. ਹਰਦੀਪ ਸਿੰਘ ਨੇ ਹੀਰੋ ਸਪਲੈਂਡਰ ਮੋਟਰਸਾਈਕਲ ਨੰ. ਪੀ.ਬੀ.-06ਯੂ-2383 'ਤੇ ਸਵਾਰ ਹੋ ਕੇ ਆ ਰਹੇ ਨੌਜਵਾਨ ਆਕਾਸ਼ਦੀਪ ਸਿੰਘ ਪੁੱਤਰ ਮਲਕੀਤ ਸਿੰਘ ਤੇ ਸ਼ਮਸ਼ੇਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਜਿਜੇਆਣੀ ਨੂੰ ਚੈਕਿੰਗ ਲਈ ਰੋਕਿਆ ਤਾਂ ਆਕਾਸ਼ਦੀਪ ਸਿੰਘ ਤੋਂ 8 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ ਮੋਟਰਸਾਈਕਲ ਕਬਜੇ ਵਿਚ ਲਿਆ ਹੈ। ਪੁਲਸ ਅਨੁਸਾਰ ਉਕਤ ਤਿੰਨਾਂ ਦੇ ਵਿਰੁੱਧ ਇਨ੍ਹਾਂ ਸੰਬੰਧਤ ਥਾਣੇ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਵੱਖ-ਵੱਖ ਕੇਸ ਦਰਜ ਕਰ ਦਿੱਤੇ ਗਏ ਹਨ।