ਬਕਰੀਦ : ਲੁਧਿਆਣਾ ਦੀ ਮੰਡੀ 'ਚ ਖਿੱਚ ਦਾ ਕੇਂਦਰ ਬਣਿਆ 120 ਕਿਲੋ ਦਾ ਬੱਕਰਾ (ਵੀਡੀਓ)

Wednesday, Aug 22, 2018 - 01:35 PM (IST)

ਲੁਧਿਆਣਾ (ਅਭਿਸ਼ੇਕ ਬਹਿਲ) : ਬਕਰੀਦ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੁਧਿਆਣਾ ਦੀ ਦਾਣਾ ਮੰਡੀ ਦੇ ਨੇੜੇ ਵੱਡੀ ਗਿਣਤੀ 'ਚ ਵਪਾਰੀ ਆਪਣੇ ਬੱਕਰੇ ਲੈ ਕੇ ਪਹੁੰਚੇ। ਇਸ ਦੌਰਾਨ ਪੂਰੀ ਮੰਡੀ 'ਚ 120 ਕਿੱਲੋ ਦਾ ਅੰਬਰਸਰੀ ਬੱਕਰਾ ਛਾਇਆ ਰਿਹਾ। ਇਸ ਬੱਕਰੇ ਦੀ ਕੀਮਤ 7 ਹਜ਼ਾਰ ਤੋਂ ਸ਼ੁਰੂ ਹੋਈ ਅਤੇ 1 ਲੱਖ 25 ਹਜ਼ਾਰ ਤੱਕ ਜਾ ਕੇ ਰੁਕੀ। 

ਇੱਥੇ ਦੱਸ ਦੇਈਏ ਕਿ ਬਕਰੀਦ ਦੇ ਮੌਕੇ ਲੋਕ ਵਧੀਆ ਤੋਂ ਵਧੀਆ ਬੱਕਰੇ ਖਰੀਦ ਕੇ ਉਸ ਦੀ ਬਲੀ ਦੇ ਕੇ ਆਪਣੇ ਖੁਦਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।


Related News