ਮੁਸਲਿਮ ਭਾਈਚਾਰੇ ਨੇ ਬਕਰੀਦ ''ਤੇ ਅਦਾ ਕੀਤੀ ਨਮਾਜ਼ (ਤਸਵੀਰਾਂ)
Wednesday, Aug 22, 2018 - 12:32 PM (IST)
ਜਲੰਧਰ (ਸੋਨੂੰ)— ਅੱਜ ਪੂਰੇ ਵਿਸ਼ਵ 'ਚ ਈਦ-ਉਲ-ਅਜਹਾ ਬਕਰੀਦ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜਲੰਧਰ ਦੇ ਗੁਲਾਬ ਦੇਵੀ ਰੋਡ 'ਤੇ ਈਦ ਦਿ ਵੈੱਲਫੇਅਰ ਸੁਸਾਇਟੀ ਵੱਲੋਂ ਵੀ ਬਕਰੀਦ ਦਾ ਤਿਉਹਾਰ ਮਨਾਇਆ ਗਿਆ।

ਇਸ ਮੌਕੇ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਵਿਸ਼ਵ ਦੀ ਸ਼ਾਂਤੀ ਦੀ ਦੁਆ ਮੰਗੀ। ਇਸ ਮੌਕੇ 'ਤੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਵਿਧਾਇਕ ਰਾਜੇਂਦਰ ਬੇਰੀ, ਸੁਸ਼ੀਲ ਰਿੰਕੂ ਆਦਿ ਮੌਜੂਦ ਸਨ।
