ਬਾਬਾ ਮੋਹਨ ਸਿੰਘ ਦੀ ਯਾਦ ''ਚ ਮਨਾਇਆ ਜਾਵੇਗਾ 68ਵਾਂ ਸਲਾਨਾ ਜੋੜ ਮੇਲਾ ਦਾਤੇਵਾਸ
Saturday, Feb 03, 2018 - 05:30 PM (IST)

ਬੁਢਲਾਡਾ (ਬਾਂਸਲ) : ਸੰਤ ਬਾਬਾ ਮੋਹਨ ਸਿੰਘ ਦੀ ਯਾਦ 'ਚ ਪਿੰਡ ਦਾਤੇਵਾਸ ਵਿਖੇ 68ਵਾਂ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਦਾਤੇਵਾਸ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇਸ ਸਲਾਨਾ ਜੋੜ ਮੇਲੇ 'ਤੇ 5 ਫਰਵਰੀ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਤ ਬਾਬਾ ਮੋਹਨ ਸਿੰਘ ਦੀ ਯਾਦ 'ਚ ਮਨਾਏ ਜਾ ਰਹੇ ਜੋੜ ਮੇਲੇ 'ਚ ਵੱਧ ਤੋਂ ਵੱਧ ਸ਼ਾਮਲ ਹੋਣ।